ਅਬੂਜਾ – ਨਾਈਜੀਰੀਆ ਵਿੱਚ ਕ੍ਰਿਸਮਸ ਦੇ 2 ਸਮਾਗਮਾਂ ਵਿੱਚ ਦਾਨ ਅਤੇ ਖਾਣ ਪੀਣ ਦੀਆਂ ਵਸਤੂਆਂ ਦੀ ਵੰਡ ਦੌਰਾਨ ਮਚੀ ਭਾਜੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦਾ ਸਮਾਨ ਲੈਣ ਲਈ ਅਚਾਨਕ ਭਾਰੀ ਭੀੜ ਇਕੱਠੀ ਹੋ ਗਈ ਅਤੇ ਭਾਜੜ ਕਾਰਨ ਕਈ ਲੋਕ ਹੇਠਾਂ ਡਿੱਗ ਗਏ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।
ਪੁਲਸ ਬੁਲਾਰੇ ਤੋਚੁਕਵੂ ਇਕੇਂਗਾ ਨੇ ਦੱਸਿਆ ਕਿ ਪਹਿਲੀ ਘਟਨਾ ਦੱਖਣ-ਪੂਰਬੀ ਅਨਾਮਬਰਾ ਰਾਜ ਦੇ ਓਕੀਜਾ ਸ਼ਹਿਰ ਵਿੱਚ ਵਾਪਰੀ, ਜਿੱਥੇ 22 ਲੋਕਾਂ ਦੀ ਮੌਤ ਹੋ ਗਈ। ਕ੍ਰਿਸਮਸ ਦੇ ਮੌਕੇ ‘ਤੇ ਓਕੀਜਾ ‘ਚ ਇਕ ਪਰਉਪਕਾਰੀ ਵਿਅਕਤੀ ਨੇ ਭੋਜਨ ਵੰਡਣ ਦਾ ਆਯੋਜਨ ਕੀਤਾ ਸੀ, ਇਸੇ ਦੌਰਾਨ ਭੀੜ ਭਾਜੜ ਮਚ ਗਈ। ਇਸ ਤੋਂ ਇਲਾਵਾ, ਰਾਜਧਾਨੀ ਅਬੂਜਾ ਦੇ ਇੱਕ ਚਰਚ ਨੇ ਭੋਜਨ ਅਤੇ ਕੱਪੜੇ ਵੰਡਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਭਾਜੜ ਕਾਰਨ ਵਾਪਰੇ ਹਾਦਸੇ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।