ਫਾਜ਼ਿਲਕਾ : ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਕਾਰਜਕਾਰੀ ਸਿਵਲ ਸਰਜਨ ਡਾ. ਏਰਿਕ ਵਲੋਂ ਅਚਾਨਕ ਛਾਪਾ ਮਾਰਿਆ ਗਿਆ। ਬਿਨਾਂ ਦੱਸੇ ਸਰਕਾਰੀ ਹਸਪਤਾਲ ਪੁੱਜੇ ਸਿਵਲ ਸਰਜਨ ਨੇ ਹਸਪਤਾਲ ਦੇ ਵਾਰਡਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜਨਰਲ ਵਾਰਡ ਦੇ ਲੋਕਾਂ ਲਈ ਬਣਾਏ ਗਏ ਬਾਥਰੂਮਾਂ ਦਾ ਬੁਰਾ ਹਾਲ ਦੇਖ ਕੇ ਉਹ ਭੜਕ ਗਏ। ਉਨ੍ਹਾਂ ਨੇ ਮੌਕੇ ‘ਤੇ ਸਬੰਧਿਤ ਕਰਮਚਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਫਟਕਾਰ ਲਈ ਅਤੇ ਤੁਰੰਤ ਸਫ਼ਾਈ ਕਰਨ ਦੇ ਹੁਕਮ ਜਾਰੀ ਕੀਤੇ।
ਸਿਵਲ ਸਰਜਨ ਡਾ. ਏਰਿਕ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਵਲੋਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਈ ਕਮੀਆਂ ਪਾਈਆਂ ਗਈਆਂ। ਉੁਨ੍ਹਾਂ ਕਿਹਾ ਕਿ ਇੱਥੇ ਖੜ੍ਹਾ ਹੋਣਾ ਹੀ ਇੰਨਾ ਮੁਸ਼ਕਲ ਹੋ ਰਿਹਾ ਹੈ ਅਤੇ ਇੰਨੀ ਬਦਬੂ ਆ ਰਹੀ ਹੈ ਤਾਂ ਆਮ ਲੋਕ ਕਿਵੇਂ ਇਨ੍ਹਾਂ ਬਾਥਰੂਮਾਂ ਦਾ ਇਸਤੇਮਾਲ ਕਰਦੇ ਹੋਣਗੇ।
ਉਨ੍ਹਾਂ ਨੇ ਮੌਕੇ ‘ਤੇ ਸਬੰਧਿਤ ਅਧਿਕਾਰੀਆਂ ਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਅਤੇ ਹਸਪਤਾਲ ‘ਚ ਸਫ਼ਾਈ ਵਿਵਸਥਾ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ। ਸਿਵਲ ਸਰਜਨ ਨੇ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਅਜਿਹੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।