Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਸਰਪ੍ਰਾਈਜ਼ ਦੇਣ ਲਈ ਸਾਂਤਾ ਬਣ ਕੇ ਆਇਆ ਪਿਤਾ, ਫਿਰ ਪਤਨੀ-ਬੱਚਿਆਂ ਸਣੇ ਪੂਰਾ...

ਸਰਪ੍ਰਾਈਜ਼ ਦੇਣ ਲਈ ਸਾਂਤਾ ਬਣ ਕੇ ਆਇਆ ਪਿਤਾ, ਫਿਰ ਪਤਨੀ-ਬੱਚਿਆਂ ਸਣੇ ਪੂਰਾ ਟੱਬਰ ਕੀਤਾ ਖਤਮ

ਇੰਟਰਨੈਸ਼ਨਲ- ਸਾਂਤਾ ਕਲਾਜ਼ ਦੇ ਕੱਪੜੇ ਪਹਿਨੇ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ ਦਿੱਤਾ। ਸਾਲ 2011 ਵਿੱਚ ਅਮਰੀਕਾ ਦੇ ਟੈਕਸਾਸ ਸ਼ਹਿਰ ਵਿਚ ਕ੍ਰਿਸਮਿਸ ਦੀ ਸਵੇਰ ਨੂੰ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਗਿਫਟ ਰੈਪਿੰਗ ਪੇਪਰ ਵਿਚਕਾਰ 7 ਲਾਸ਼ਾਂ ਪਈਆਂ ਹੋਈਆਂ ਮਿਲੀਆਂ ਸਨ। ਇਸ ਕਤਲੇਆਮ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਈਰਾਨੀ ਮੂਲ ਦਾ 56 ਸਾਲਾ ਅਜ਼ੀਜ਼ ਯਜ਼ਦਾਨਪਨਾਹ ਸੀ। ਉਸ ਨੇ ਆਪਣੀ ਵੱਖ ਰਹਿ ਰਹੀ ਪਤਨੀ, 2 ਬੱਚਿਆਂ, ਆਪਣੀ ਪਤਨੀ ਦੀ ਭੈਣ, ਉਸ ਦੇ ਪਤੀ ਅਤੇ ਉਨ੍ਹਾਂ ਦੀ ਧੀ ਦਾ ਕ੍ਰਿਸਮਸ ‘ਤੇ ਕਤਲ ਕਰ ਦਿੱਤਾ। ਘਟਨਾ ਤੋਂ ਪਹਿਲਾਂ ਉਸ ਦੀ 22 ਸਾਲਾ ਭਤੀਜੀ ਨੇ ਆਪਣੇ ਬੁਆਏਫ੍ਰੈਂਡ ਨੂੰ ਮੈਸੇਜ ਭੇਜਿਆ ਸੀ, ਜਿਸ ਵਿਚ ਉਸ ਨੇ ਲਿਖਿਆ ਸੀ, ‘ਅਸੀਂ ਇੱਥੇ ਆਏ ਹਾਂ ਅਤੇ ਮੇਰੇ ਅੰਕਲ ਵੀ ਆਏ ਹੋਏ ਹਨ। ਉਨ੍ਹਾਂ ਨੇ ਸਾਂਤਾ ਦੇ ਕੱਪੜੇ ਪਾਏ ਹੋਏ ਹਨ ਅਤੇ ਹੁਣ ਉਹ ਪਿਤਾ ਬਣਨ ਦਾ ਦਿਖਾਵਾ ਕਰ ਰਹੇ ਹਨ ਅਤੇ ਫਾਦਰ ਆਫ ਦਿ ਈਅਰ ਬਣਨ ਦਾ ਨਾਟਕ ਕਰ ਰਹੇ ਹਨ।

ਇਸ ਮੈਸੇਜ ਦੇ 20 ਮਿੰਟ ਬਾਅਦ ਹੀ ਅਜ਼ੀਜ਼ ਨੇ ਆਪਣੀ ਭਤੀਜੀ ਸਮੇਤ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ। ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਸ ਨੇ 911 ‘ਤੇ ਕਾਲ ਕਰਕੇ ਕਤਲੇਆਮ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ਦੇ 3 ਮਿੰਟਾਂ ਵਿੱਚ ਹੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਪਾਇਆ ਕਿ ਪੀੜਤਾਂ ਦੇ ਸਿਰ, ਛਾਤੀ ਅਤੇ ਪੇਟ ਵਿੱਚ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਸਨ। ਅਜ਼ੀਜ਼ ਦੇ ਦੋਸਤਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪਰਿਵਾਰ ਨੂੰ ਲੈ ਕੇ ਤਣਾਅ ‘ਚ ਸੀ। ਉਸਨੇ ਇੱਕ ਵਾਰ ਕਿਹਾ ਸੀ ਕਿ ਉਸਦੀ ਸਾਲੀ ਦਾ ਉਸਦੇ ਪਰਿਵਾਰ ਉੱਤੇ ਕੰਟਰੋਲ ਹੈ ਅਤੇ ਉਸਦੀ ਪਤਨੀ ਅਤੇ ਬੱਚੇ ਉਸਦੀ ਗੱਲ ਮੰਨਣ ਦੀ ਬਜਾਏ ਉਸਦੀ ਸਾਲੀ ਦੀ ਗੱਲ ਸੁਣਦੇ ਹਨ। ਕ੍ਰਿਸਮਸ ਦੀ ਇਸ ਪਾਰਟੀ ਵਿੱਚ ਵੀ ਉਸ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਨਾਰਾਜ਼ਗੀ ਸਿਖਰ ‘ਤੇ ਪਹੁੰਚ ਗਈ ਸੀ। ‘ਕ੍ਰਿਸਮਸ ਕਤਲੇਆਮ’ ਦੀ ਇਹ ਘਟਨਾ ਅੱਜ ਵੀ ਕ੍ਰਿਸਮਸ ਦੇ ਜਸ਼ਨਾਂ ਦੀ ਇੱਕ ਭਿਆਨਕ ਯਾਦ ਦਿਵਾਉਂਦੀ ਹੈ, ਜਿਸ ਨੇ ਖੁਸ਼ੀ ਦੇ ਤਿਉਹਾਰ ਨੂੰ ਖੂਨ ਵਿੱਚ ਰੰਗ ਦਿੱਤਾ।