Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕ੍ਰੈਸ਼ ਹੋਇਆ ਹਵਾਈ ਜਹਾਜ਼, 100 ਤੋਂ ਵੱਧ ਯਾਤਰੀ ਸਨ ਸਵਾਰ

ਕ੍ਰੈਸ਼ ਹੋਇਆ ਹਵਾਈ ਜਹਾਜ਼, 100 ਤੋਂ ਵੱਧ ਯਾਤਰੀ ਸਨ ਸਵਾਰ

 

 

ਬਾਕੂ : 105 ਯਾਤਰੀਆਂ ਨਾਲ ਭਰਿਆ ਇਕ ਹਵਾਈ ਜਹਾਜ਼ ਏਅਰਪੋਰਟ ‘ਤੇ ਲੈਂਡਿੰਗ ਤੋਂ ਐਨ ਪਹਿਲਾਂ ਕ੍ਰੈਸ਼ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਵਾਈ ਜਹਾਜ਼ ਵਿੱਚ 105 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਕਜ਼ਾਕਿਸਤਾਨ ਦੇ ਹੈਲਥ ਵਿਭਾਗ ਵਲੋਂ ਹੁਣ ਤਕ ਇਸ ਹਾਦਸੇ ਵਿੱਚ 42 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ।

ਕ੍ਰੈਸ਼ ਹੋਇਆ ਹਵਾਈ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਦੱਸਿਆ ਜਾ ਰਿਹਾ ਹੈ, ਜੋਕਿ ਕਜ਼ਾਕਿਸਤਾਨ ਦੇ ਅਕਾਤੂ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਰੂਸੀ ਸਮਾਚਾਰ ਏਜੰਸੀਆਂ ਨੇ ਇਸ ਹਾਦਸੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਬਾਕੂ ਤੋਂ ਗ੍ਰੋਨਜੀ ਜਾ ਰਿਹਾ ਸੀ।

ਗ੍ਰੋਜ਼ਨੀ ਰੂਸ ਦੇ ਚੇਚਨੀਆ ਖੇਤਰ ‘ਚ ਪੈਂਦਾ ਹੈ ਪਰ ਧੁੰਦ ਵੱਧ ਹੋਣ ਕਾਰਨ ਜਹਾਜ਼ ਨੂੰ ਗਰੋਂਜੇ ਵੱਲ ਮੋੜ ਦਿੱਤਾ ਗਿਆ। ਕੁਝ ਟਵਿੱਟਰ ਹੈਂਡਲਸ  ‘ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਵਿੱਚ 105 ਯਾਤਰੀ ਸਵਾਰ ਸਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਅਜ਼ਰਬਾਈਜਾਨ ਅਤੇ ਰੂਸੀ ਨਾਗਰਿਕ ਸਨ। ਸੋਸ਼ਲ ਮੀਡੀਆ ‘ਤੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਨ੍ਹਾਂ ‘ਚੋਂ 25 ਦੇ ਕਰੀਬ ਯਾਤਰੀ ਇਸ ਹਾਦਸੇ ‘ਚ ਵਾਲ-ਵਾਲ ਬਚ ਗਏ ਹਨ। ਜਿਨ੍ਹਾਂ ਵਿੱਚੋਂ 22 ਯਾਤਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਕਜ਼ਾਕਿਸਤਾਨ ਦੇ ਹੈਲਥ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਤਕ ਇਸ ਹਾਦਸੇ ਵਿੱਚ 42 ਲੋਕ ਮਾਰੇ ਜਾ ਚੁੱਕੇ ਹਨ। ਮੌਕੇ ਉੱਤੇ ਰੈਸਕਿਉ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ। ਮ੍ਰਿਤਕਾਂ ਦੀ ਗਿਣਤੀ ਵੱਧਣ ਦੇ ਖਦਸ਼ੇ ਤੋਂ ਫਿਲਹਾਲ ਇਨਕਾਰ ਨਹੀਂ ਕੀਤਾ ਜਾ ਸਕਦਾ।