Friday, December 27, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਦਿਨ-ਦਿਹਾੜੇ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਗਏ ਚੋਰ

ਦਿਨ-ਦਿਹਾੜੇ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਗਏ ਚੋਰ

 

ਲੁਧਿਆਣਾ- ਫੋਕਲ ਪੁਆਇੰਟ ਮੈਟਰੋ ਰੋਡ ’ਤੇ ਜਮਾਲਪੁਰ ਕਾਲੋਨੀ ਐੱਚ. ਐੱਮ. ਬਲਾਕ ਵਿਖੇ ਗੁਰਦੁਆਰਾ ਸਾਹਿਬ ਸਾਹਮਣੇ ਦਿਨ-ਦਿਹਾੜੇ ਚੋਰ ਘਰ ਦੇ ਦਰਵਾਜ਼ੇ ਤੋੜ ਕੇ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਮਾਲਕ ਸਵਰਣ ਸਿੰਘ, ਆਸ਼ੀਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਫੋਕਲ ਪੁਆਇੰਟ ਵਿਖੇ ਆਟੋ ਪਾਰਟਸ ਦੀ ਫੈਕਟਰੀ ਹੈ, ਬੁੱਧਵਾਰ ਨੂੰ 11.30 ਵਜੇ ਦੇ ਕਰੀਬ ਓਹ ਦੋਹੇਂ ਘਰ ਨੂੰ ਤਾਲੇ ਲਗਾ ਕੇ ਫੈਕਟਰੀ ਨੂੰ ਚਲੇ ਗਏ। ਦੁਪਹਿਰ ਨੂੰ 1.30 ਵਜੇ ਦੇ ਕਰੀਬ ਜਦੋਂ ਉਹ ਰੋਟੀ ਖਾਣ ਘਰੇ ਆਏ ਤਾਂ ਲੋਹੇ ਦੇ ਮੇਨ ਗੇਟ ਦਾ ਤਾਲਾ ਖੋਲ੍ਹਣ ਮਗਰੋਂ ਜਦੋਂ ਘਰ ਦੇ ਲੱਕੜ ਦੇ ਦਰਵਾਜ਼ਾ ਨੂੰ ਚਾਬੀ ਲਗਾ ਖੋਲ੍ਹਣ ਦੀ ਕੋਸ਼ਿਸ਼ ਕੀਤੀ।

ਦਰਵਾਜ਼ਾ ਨਾ ਖੁੱਲ੍ਹਣ ’ਤੇ ਉਨ੍ਹਾਂ 2-3 ਵਾਰ ਕੋਸ਼ਿਸ਼ ਕੀਤੀ ਪਰ ਨਹੀਂ ਖੁੱਲ੍ਹਿਆ ਤਾਂ ਉਹ ਘਬਰਾ ਗਏ। ਉਨ੍ਹਾਂ ਦਾ ਪਾਰਕ ਦੇ ਨਾਲ ਘਰ ਹੈ ਅਤੇ ਪਿਛਲੇ ਪਾਸੇ ਵੀ ਰਸਤਾ ਹੈ। ਉਹ ਜਦੋਂ ਪਿਛਲੇ ਰਸਤੇ ਰਾਹੀਂ ਪੁੱਜੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੇਖਿਆ ਕਿ ਘਰ ਦਾ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ ਅੰਦਰ ਝਾਤੀ ਮਾਰੀ ਤਾਂ ਦੇਖਿਆ ਸਾਰੇ ਕਮਰੇ ਖੁੱਲ੍ਹੇ ਹੋਏ ਸਨ। ਕਮਰਿਆਂ ’ਚ ਬੈੱਡਾਂ ਉੱਪਰ ਇਧਰ-ਓਧਰ ਸਾਮਾਨ ਖਿੱਲਰਿਆ ਹੋਇਆ ਸੀ। ਇਸੇ ਤਰ੍ਹਾਂ ਅਲਮਾਰੀ ਦਾ ਦਰਵਾਜ਼ਾ ਤੇ ਲਾਕਰ ਟੁੱਟੇ ਹੋਏ ਹਨ। ਇਸ ਤੋਂ ਬਾਅਦ ਪੁਲਸ ਨੂੰ ਚੋਰੀ ਦੀ ਸੂਚਨਾ ਦਿੱਤੀ। ਮੌਕੇ ’ਤੇ ਪੀ. ਸੀ. ਆਰ. ਤੇ ਥਾਣੇ ਦੀ ਪੁਲਸ ਪਹੁੰਚ ਗਈ।

ਸਵਰਣ ਸਿੰਘ, ਆਸ਼ੀਸ਼ ਸਿੰਘ ਨੇ ਕਿਹਾ ਕਿ ਚੋਰ ਡੇਢ ਲੱਖ ਦੀ ਨਕਦੀ, 2 ਸੋਨੇ ਦੀਆਂ ਅੰਗੂਠੀਆਂ, 1 ਡਾਇਮੰਡ ਦੇ ਝੁਮਕੇ ਆਦਿ ਚੋਰੀ ਕਰ ਕੇ ਲੈ ਗਏ ਹਨ। ਆਈ. ਓ. ਰਾਕੇਸ਼ ਕੁਮਾਰ ਨੇ ਕਿਹਾ ਕਿ ਪੁਲਸ ਆਲੇ-ਦੁਆਲੇ ਲੱਗੇ ਹੋਏ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਇਕ ਫੁਟੇਜ ’ਚ 2 ਮੁਲਜ਼ਮ ਘਰ ਦਾ ਪਿਛਲਾ ਗੇਟ ਟਪਦੇ ਨਜ਼ਰ ਆ ਰਹੇ ਹਨ। ਇੰਝ ਜਾਪਦਾ ਹੈ ਕੰਮ ਕਿਸੇ ਭੇਤੀ ਦਾ ਹੈ, ਜਿਸ ਨੂੰ ਮਾਲਕਾਂ ਦੇ ਘਰ ਆਉਣ-ਜਾਣ ਬਾਰੇ ਪਤਾ ਹੈ। ਸ਼ਿਕਾਇਤ ਲੈ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।