ਕਪੂਰਥਲਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 26 ਦਸੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਅੱਜ ਡਾ. ਮਨਮੋਹਨ ਸਿੰਘ ਨੂੰ ਦਿੱਲੀ ਸਥਿਤ ਨਿਗਮਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਗਈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਪੂਰਥਲਾ ਵਿਖੇ ਰਹਿੰਦੀ ਭੈਣ ਅਮਰਜੀਤ ਕੌਰ ਸੋਗ ਦੀ ਘੜੀ ਵਿੱਚ ਬੇਹੱਦ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਸੀਨੀਅਰ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ ‘ਤੇ ਦੁੱਖ਼ ਪ੍ਰਗਟ ਕੀਤਾ ਹੈ।
ਭਰਾ ਡਾ. ਮਨਮੋਹਨ ਸਿੰਘ ਨੂੰ ਯਾਦ ਕਰਦੇ ਹੋਏ ਭੈਣ ਅਮਰਜੀਤ ਕੌਰ ਨੇ ਸਾਬਕਾ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਡਾ. ਮਨਮੋਹਨ ਸਿੰਘ ਬੇਹੱਦ ਸ਼ਾਂਤ ਅਤੇ ਪ੍ਰਤੀਭਾਸ਼ਾਲੀ ਸਨ। ਇਸ ਦੁੱਖ਼ ਦੀ ਘੜੀ ਵਿੱਚ ਰੋਂਦੇ ਹੋਏ ਭੈਣ ਨੇ ਦੱਸਿਆ ਕਿ ਅਸੀਂ 6 ਭੈਣਾਂ ਅਤੇ 4 ਭਰਾ ਹਾਂ, ਜਿਸ ਵਿੱਚ ਸਭ ਤੋਂ ਵੱਡੇ ਭਰਾ ਮਨਮੋਹਨ ਸਿੰਘ ਸਨ ਅਤੇ ਉਹ ਅਮਰਜੀਤ ਕੌਰ ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ ‘ਤੇ ਹਨ। ਉਹ ਦੋ ਵਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਾਮਲ ਹੋਏ ਸਨ।ਭੈਣ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਕਈ ਸਾਲ ਹੋ ਗਏ ਸਨ ਅਤੇ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ। ਆਖਰੀ ਮੁਲਾਕਾਤ 10-12 ਸਾਲ ਪਹਿਲਾਂ ਹੋਈ ਸੀ। ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਉਹ ਸਾਡੇ ਪਿਤਾ ਜੀ ਦਾ ਫਰਜ਼ ਨਿਭਾਉਂਦੇ ਰਹੇ। ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ ਇਸ ਭੈਣ-ਭਰਾ ਨੇ ਕਦੇ ਵੀ ਕਿਸੇ ਦੀ ਸਿਫ਼ਾਰਿਸ਼ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੀ ਸਿਫ਼ਾਰਿਸ਼ ਮੰਨੀ। ਅਮਰਜੀਤ ਕੌਰ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੇ ਨੂੰ ਲੰਬਾ ਸਮਾਂ ਹੋ ਗਿਆ ਹੈ ਪਰ ਉਹ ਹਰ ਸਾਲ ਉਨ੍ਹਾਂ ਨੂੰ ਰੱਖੜੀ ਭੇਜਦੇ ਸਨ। ਆਪਣੇ ਪਿੱਛੇ 8 ਭੈਣ-ਭਰਾ ਛੱਡ ਕੇ ਹੁਣ ਤੱਕ 2 ਭਰਾਵਾਂ ਦੀ ਮੌਤ ਹੋ ਚੁੱਕੀ ਹੈ। ਸਾਬਕਾ PM ਦੇ ਜਾਣ ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ 2 ਭਰਾ ਰਹਿ ਗਏ ਹਨ।