Sunday, January 5, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਆਸਟ੍ਰੇਲੀਆ ਨੇ ਭਾਰਤ ਖਿਲਾਫ ਚੌਥਾ ਟੈਸਟ ਮੈਚ 184 ਦੌੜਾਂ ਨਾਲ ਜਿੱਤਿਆ, ਸੀਰੀਜ਼...

ਆਸਟ੍ਰੇਲੀਆ ਨੇ ਭਾਰਤ ਖਿਲਾਫ ਚੌਥਾ ਟੈਸਟ ਮੈਚ 184 ਦੌੜਾਂ ਨਾਲ ਜਿੱਤਿਆ, ਸੀਰੀਜ਼ ‘ਚ ਬਣਾਈ ਬੜ੍ਹਤ

 

 

ਸਪੋਰਟਸ- ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਸੀਰੀਜ਼ ਦੇ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਆਸਟ੍ਰੇਲੀਆ ਨੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ ਸਟੀਵ ਸਮਿਥ ਦੀਆਂ 140 ਦੌੜਾਂ, ਲਾਬੁਸ਼ੇਨ ਦੀਆਂ 72 ਦੌੜਾਂ, ਸੈਮ ਕੋਂਟਾਸ ਦੀਆਂ 60 ਦੌੜਾਂ, ਉਸਮਾਨ ਖਵਾਜਾ ਦੀਆਂ 57 ਦੌੜਾਂ ਤੇ ਪੈਟ ਕਮਿੰਸ ਦੀਆਂ 49 ਦੌੜਾਂ ਦੀ ਬਦੌਲਤ 474 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵਲੋਂ ਬੁਮਰਾਹ ਨੇ 4 ਵਿਕਟਾਂ ਲਈਆਂ।

ਇਸ ਤੋਂ ਬਾਅਦ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਨਿਤੀਸ਼ ਰੈੱਡੀ ਦੀਆਂ 114 ਦੌੜਾਂ, ਯਸ਼ਸਵੀ ਜਾਇਸਵਾਲ ਦੀਆਂ 82 ਦੌੜਾਂ ਦੀ ਬਦੌਲਤ 369 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟ੍ਰੇਲੀਆ ਨੂੰ 105 ਦੌੜਾਂ ਦੀ ਬੜ੍ਹਤ ਹਾਸਲ ਹੋਈ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ‘ਚ ਲਾਬੁਸ਼ੇਨ ਦੀਆਂ 70 ਦੌੜਾਂ, ਕਮਿੰਸ ਦੀਆਂ 41 ਦੌੜਾਂ ਤੇ ਲਿਓਨ ਦੀਆਂ 41 ਦੌੜਾਂ ਦੀ ਬਦੌਲਤ 234 ਦੌੜਾਂ ਬਣਾਈਆਂ ਤੇ ਭਾਰਤ ਨੂੰ 340 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਭਾਰਤ ਵਲੋਂ ਯਸ਼ਸਵੀ ਜਾਇਸਵਾਲ ਨੇ ਹੀ ਟਿੱਕ ਕੋ 84 ਦੌੜਾਂ ਬਣਾਈਆਂ। ਬਾਕੀ ਹੋਰ ਬੱਲੇਬਾਜ਼ ਕੋਈ ਵੱਡਾ ਸਕੋਰ ਨਾ ਬਣਾ ਸਕਿਆ ਤੇ ਭਾਰਤੀ ਟੀਮ 155 ਦੌੜਾਂ ‘ਤੇ ਆਲ ਆਊਟ ਹੋ ਗਈ। ਸਿੱਟੇ ਵਜੋਂ ਆਸਟ੍ਰੇਲੀਆ ਨੇ ਚੌਥਾ ਟੈਸਟ ਮੈਚ 184 ਦੌੜਾਂ ਨਾਲ ਜਿੱਤ ਲਿਆ।