Tuesday, January 7, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਕੁੰਭ ਮੇਲੇ ਦੌਰਾਨ ਰੇਲਵੇ ਦਾ ਸ਼ਰਧਾਲੂਆਂ ਨੂੰ ਖ਼ਾਸ ਤੋਹਫ਼ਾ ; ਚਲਾਈਆਂ ਜਾਣਗੀਆਂ...

ਕੁੰਭ ਮੇਲੇ ਦੌਰਾਨ ਰੇਲਵੇ ਦਾ ਸ਼ਰਧਾਲੂਆਂ ਨੂੰ ਖ਼ਾਸ ਤੋਹਫ਼ਾ ; ਚਲਾਈਆਂ ਜਾਣਗੀਆਂ ਸਪੈਸ਼ਲ ਟ੍ਰੇਨਾਂ

ਫਿਰੋਜ਼ਪੁਰ – ਪ੍ਰਯਾਗਰਾਜ ਵਿਚ ਸੰਗਰਾਂਦ ਮੌਕੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਲਈ ਰੇਲ ਵਿਭਾਗ ਫਿਰੋਜ਼ਪੁਰ ਮੰਡਲ ਤੋਂ 2 ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਇਹ ਗੱਡੀਆਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਟੇਸ਼ਨਾਂ ਤੋਂ ਚੱਲਣਗੀਆਂ।

ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗੱਡੀ ਨੰਬਰ 04662 ਨੂੰ 9 ਜਨਵਰੀ, 19 ਜਨਵਰੀ ਅਤੇ 6 ਫਰਵਰੀ ਨੂੰ ਰਾਤ 8:10 ਵਜੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸ਼ਾਮ 7 ਵਜੇ ਫਾਫਾਮਾਊ ਪਹੁੰਚੇਗੀ। ਉਥੋਂ ਵਾਪਸੀ ਲਈ ਗੱਡੀ ਨੰਬਰ 04661 ਨੂੰ 11 ਜਨਵਰੀ, 21 ਜਨਵਰੀ ਅਤੇ 8 ਫਰਵਰੀ ਨੂੰ ਸਵੇਰੇ 6:30 ਵਜੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸਵੇਰੇ 4:15 ਵਜੇ ਅੰਮ੍ਰਿਤਸਰ ਪਹੁੰਚੇਗੀ। ਇਨ੍ਹਾਂ ਗੱਡੀਆਂ ਦਾ ਦੋਵਾਂ ਪਾਸਿਓਂ ਠਹਿਰਾਓ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਦੇਵਬੰਦ, ਮੁਜੱਫਰਨਗਰ, ਮੇਰਠ ਸਿਟੀ, ਹਾਪੁੜ, ਗੜਮੁਕਤੇਸ਼ਵਰ, ਗਜਰੌਲਾ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਇਬਰੇਲੀ ਸਟੇਸ਼ਨਾਂ ’ਤੇ ਹੋਵੇਗਾ।

 

ਗੱਡੀ ਨੰਬਰ 04664 ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 25 ਜਨਵਰੀ ਨੂੰ ਦੁਪਹਰ 1:25 ਵਜੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸਵੇਰੇ 11:30 ਵਜੇ ਫਾਫਾਮਾਊ ਪਹੁੰਚੇਗੀ। ਉਥੋਂ ਵਾਪਸੀ ਲਈ ਗੱਡੀ ਨੰਬਰ 04663 ਨੂੰ 26 ਜਨਵਰੀ ਨੂੰ ਸ਼ਾਮ 7:30 ਵਜੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸ਼ਾਮ 4:25 ਵਜੇ ਫਿਰੋਜ਼ਪੁਰ ਪਹੁੰਚੇਗੀ। ਇਨ੍ਹਾਂ ਗੱਡੀਆਂ ਦਾ ਦੋਵਾਂ ਪਾਸਿਓਂ ਠਹਿਰਾਅ ਫਰੀਦਕੋਟ, ਕੋਟਕਪੂਰਾ, ਬਠਿੰਡਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਇਬਰੇਲੀ ਸਟੇਸ਼ਨਾਂ ’ਤੇ ਹੋਵੇਗਾ।