Wednesday, January 8, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਤੇਜ਼ ਰਫ਼ਤਾਰ ਕੂੜੇ ਵਾਲੇ ਟਰੱਕ ਦੀ ਲਪੇਟ 'ਚ ਆਈਆਂ ਦੋ ਭੈਣਾਂ, ਹੋਈ...

ਤੇਜ਼ ਰਫ਼ਤਾਰ ਕੂੜੇ ਵਾਲੇ ਟਰੱਕ ਦੀ ਲਪੇਟ ‘ਚ ਆਈਆਂ ਦੋ ਭੈਣਾਂ, ਹੋਈ ਦਰਦਨਾਕ ਮੌਤ

 

 

ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਬ੍ਰੁਹਤ ਬੇਂਗਲੁਰੂ ਮਿਉਂਸਪਲ ਕਾਰਪੋਰੇਸ਼ਨ (ਬੀਬੀਐਮਪੀ) ਦੇ ਇੱਕ ਤੇਜ਼ ਰਫ਼ਤਾਰ ਟਰੱਕ ਵਲੋਂ ਕਥਿਤ ਤੌਰ ‘ਤੇ ਦੋ ਔਰਤਾਂ ਨੂੰ ਕੁਚਲ ਦੇਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਔਰਤਾਂ ਭੈਣਾਂ ਸਨ ਅਤੇ ਉਹਨਾਂ ਦੀ ਉਮਰ 30 ਅਤੇ 36 ਦੇ ਕਰੀਬ ਸੀ।

ਪੁਲਸ ਅਨੁਸਾਰ ਅੱਜ ਸਵੇਰੇ ਕਰੀਬ 11.20 ਵਜੇ ਬੀਬੀਐਮਪੀ ਦੇ ਕੂੜੇ ਵਾਲੇ ਟਰੱਕ ਨੇ ਦੋਪਹੀਆ ਵਾਹਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਔਰਤਾਂ ਸੜਕ ’ਤੇ ਡਿੱਗ ਪਈਆਂ। ਟਰੱਕ ਦੇ ਪਹੀਆਂ ਹੇਠ ਆਉਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਬੀਐਮਪੀ ਟਰੱਕ ਦੇ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 (1) (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ ਧਾਰਾ 281 (ਜਨਤਕ ਸੜਕ ‘ਤੇ ਬੇਰਹਿਮੀ ਨਾਲ ਗੱਡੀ ਚਲਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।