ਸਾਨੇਵਾਲ – ਪੁਲਸ ਥਾਣਾ ਸਾਹਨੇਵਾਲ ਦੇ ਕੋਹਾੜਾ ਨੇੜੇ ਤੋਂ ਸਵੇਰੇ ਤਿੰਨ ਨਕਾਬਪੋਸ਼ ਲੁਟੇਰੇ ਇਕ ਫੈਕਟਰੀ ਦੇ ਡਿਪਟੀ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਗੱਡੀ ਲੈ ਕੇ ਫਰਾਰ ਹੋ ਗਏ। ਡਿਪਟੀ ਬੈਂਕ ਮੈਨੇਜਰ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਫੈਕਟਰੀ ਵਿੱਚ ਡਿਪਟੀ ਮੈਨੇਜਰ ਹਨ। ਅੱਜ ਸਵੇਰੇ ਕਰੀਬ ਸਾਢੇ 6 ਵਜੇ ਆਪਣੀ ਫੈਕਟਰੀ ਜਾ ਰਹੇ ਸਨ ਤਾਂ ਡੇਹਲੋ ਰੋਡ ‘ਤੇ ਉਮੇਦਪੁਰ ਪਿੰਡ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਹੱਥ ਦਿੱਤਾ। ਜਦੋਂ ਉਸ ਨੇ ਗੱਡੀ ਰੋਕੀ ਤਾਂ ਉਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਉਸ ‘ਤੇ ਪਿਸਤੋਲ ਤਾਣ ਲਈ ਜਦੋਂ ਉਹ ਗੱਡੀ ਵਿੱਚੋਂ ਬਾਹਰ ਨਿਕਲੇ ਤਾਂ ਲੁਟੇਰੇ ਹਵਾਈ ਫਾਇਰ ਕਰਦੇ ਗੱਡੀ ਲੈ ਕੇ ਫਰਾਰ ਹੋ ਗਏ।