Thursday, January 9, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਰਿਹਾਇਸ਼ੀ ਸਕੂਲ ਦੀ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ, ਸਕੂਲ ਸੁਪਰਡੈਂਟ ਮੁਅੱਤਲ

ਰਿਹਾਇਸ਼ੀ ਸਕੂਲ ਦੀ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ, ਸਕੂਲ ਸੁਪਰਡੈਂਟ ਮੁਅੱਤਲ

 

 

ਕੋਰਬਾ- ਸਰਕਾਰੀ ਰਿਹਾਇਸ਼ੀ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਵਲੋਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਦੀ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਅਧਇਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਨੇ ਗਰਭ ਅਵਸਥਾ ਦੇ 7ਵੇਂ ਜਾਂ 8ਵੇਂ ਮਹੀਨੇ ਬੱਚੀ ਨੂੰ ਜਨਮ ਦਿੱਤਾ ਅਤੇ ਨਵਜਾਤ ਦੀ ਹਾਲਤ ਗੰਭੀਰ ਹੈ। ਇਹ ਘਟਨਾ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੀ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਸਕੂਲ ‘ਚ ਮੰਗਲਵਾਰ ਨੂੰ ਇਹ ਮਾਮਲਾ ਉਸ ਦੌਰਾਨ ਸਾਹਮਣੇ ਆਇਆ ਸੀ, ਜਦੋਂ ਹੋਸਟਲ ਦੀ ਸੁਪਰਡੈਂਟ ਜੈ ਕੁਮਾਰ ਰਾਤ੍ਰੇ ਨੂੰ ਸੂਚਨਾ ਮਿਲੀ ਕਿ 17 ਸਾਲਾ ਇਕ ਵਿਦਿਆਰਥਣ ਬੀਮਾਰ ਸੀ। ਹੋਸਟਲ ਦੀਆਂ ਹੋਰ ਵਿਦਿਆਰਥਣਾਂ ਨੇ ਸੁਪਰਡੈਂਟ ਨੇ ਦੱਸਿਆ ਕਿ ਵਿਦਿਆਰਥਣ ਸੋਮਵਾਰ ਦੇਰ ਰਾਤ ਤੋਂ ਹੀ ਉਲਟੀ ਕਰ ਰਹੀ ਸੀ।

ਸੁਪਰਡੈਂਟ ਅਨੁਸਾਰ, ਨਵਜਾਤ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦੇਣ ਦੇ ਬਾਅਦ ਤਲਾਸ਼ ਕੀਤੇ ਜਾਣ ‘ਤੇ ਕੰਪਲੈਕਸ ‘ਚ ਉਹ ਪਾਈ ਗਈ। ਅਧਿਕਾਰੀ ਨੇ ਦੱਸਿਆ ਕਿ ਸਿਹਤ ਖ਼ਰਾਬ ਹੋਣ ‘ਤੇ ਵਿਦਿਆਰਥਣ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਸੋਮਵਾਰ ਦੇਰ ਰਾਤ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਬੱਚੀ ਨੂੰ ਟਾਇਲਟ ਦੀ ਖਿੜਕੀ ਤੋਂ ਬਾਹਰ ਸੁੱਟ ਦਿੱਤਾ ਸੀ। ਕੋਰਬਾ ਦੇ ਜ਼ਿਲ੍ਹਾ ਅਧਿਕਾਰੀ ਅਜੀਤ ਵਸੰਤ ਨੇ ਦੱਸਇਆ ਕਿ ਹੋਸਟਲ ਦੀ ਸੁਪਰਡੈਂਟ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਕਿਉਂਕਿ ਉਸ ਨੂੰ ਵਿਦਿਆਰਥਣ ਦੇ ਗਰਭਵਤੀ ਹੋਣ ਦਾ ਪਤਾ ਹੀ ਨਹੀਂ ਲੱਗਾ। ਉਨ੍ਹਾਂ ਨੇ ਸਿਹਤ ਅਤੇ ਮਹਿਲਾ ਤੇ ਬਾਲ ਵਿਭਾਗ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਬਾ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਬਾਲ ਰੋਗਾਂ ਦੇ ਡਾਕਟਰ ਰਾਕੇਸ਼ ਵਰਮਾ ਨੇ ਦੱਸਿਆ,”ਬੱਚੀ ਨੂੰ ਗੰਭੀਰ ਨਵਜਾਤ ਸ਼ਿਸ਼ੂ ਦੇਖਭਾ ਵਾਰਡ ‘ਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਖੱਬੇ ਫੇਫੜੇ ‘ਤੇ ਸੱਟ ਦੇ ਨਿਸ਼ਾਨ ਹਨ। ਬੱਚੀ ਦੀ ਹਾਲਤ ਗੰਭੀਰ ਹੈ।”