Friday, January 10, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਤਿਰੂਪਤੀ ਮੰਦਰ 'ਚ ਮਚੀ ਭਾਜੜ, ਕਈ ਸ਼ਰਧਾਲੂਆਂ ਦੀ ਮੌਤ

ਤਿਰੂਪਤੀ ਮੰਦਰ ‘ਚ ਮਚੀ ਭਾਜੜ, ਕਈ ਸ਼ਰਧਾਲੂਆਂ ਦੀ ਮੌਤ

ਨੈਸ਼ਨਲ ਡੈਸਕ – ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਰ ‘ਚ ਵੈਕੁੰਠ ਦੁਆਰ ਦਰਸ਼ਨ ਟਿਕਟ ਕੇਂਦਰਾਂ ਨੇੜੇ ਬੁੱਧਵਾਰ ਨੂੰ ਮਚੀ ਭਾਜੜ ‘ਚ 6 ਸ਼ਰਧਾਲੂਆਂ ਦੀ ਮੌਤ ਹੋ ਗਈ। ਕਰੀਬ 25 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦਰਅਸਲ, ਸਵੇਰ ਤੋਂ ਹੀ ਹਜ਼ਾਰਾਂ ਸ਼ਰਧਾਲੂ ਵੈਕੁੰਠ ਦੁਆਰ ਦਰਸ਼ਨ ਟੋਕਨ ਲਈ ਤਿਰੂਪਤੀ ਦੇ ਵੱਖ-ਵੱਖ ਟਿਕਟ ਕੇਂਦਰਾਂ ‘ਤੇ ਕਤਾਰਾਂ ‘ਚ ਖੜ੍ਹੇ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਰਧਾਲੂਆਂ ਨੂੰ ਬੈਰਾਗੀ ਪੱਟੀਡਾ ਪਾਰਕ ‘ਚ ਕਤਾਰ ਲਗਾਉਣ ਦੀ ਇਜਾਜ਼ਤ ਦਿੱਤੀ ਗਈ। ਵੈਕੁੰਠ ਦੁਆਰ ਦਰਸ਼ਨ ਦਸ ਦਿਨਾਂ ਲਈ ਖੁੱਲ੍ਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਟੋਕਨ ਲੈਣ ਲਈ ਇਕੱਠੇ ਹੋ ਰਹੇ ਹਨ।ਭਾਜੜ ਕਾਰਨ ਹਫੜਾ-ਦਫੜੀ ਮਚ ਗਈ, ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਮੱਲਿਕਾ ਨਾਮ ਦੀ ਇੱਕ ਔਰਤ ਵੀ ਸ਼ਾਮਲ ਹੈ। ਸਥਿਤੀ ਵਿਗੜਦੀ ਦੇਖ ਤਿਰੂਪਤੀ ਪੁਲਸ ਨੇ ਚਾਰਜ ਸੰਭਾਲ ਲਿਆ ਅਤੇ ਸਥਿਤੀ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਰੀਬ 4,000 ਲੋਕ ਦਰਸ਼ਨ ਲਈ ਕਤਾਰ ‘ਚ ਖੜ੍ਹੇ ਸਨ। ਸੀ.ਐਮ. ਚੰਦਰਬਾਬੂ ਨਾਇਡੂ ਨੇ ਸਥਿਤੀ ਬਾਰੇ ਟੈਂਪਲ ਕਮੇਟੀ ਦੇ ਚੇਅਰਮੈਨ ਬੀ.ਆਰ. ਨਾਇਡੂ ਨਾਲ ਫੋਨ ‘ਤੇ ਗੱਲ ਕੀਤੀ। ਨਾਲ ਹੀ ਮੁੱਖ ਮੰਤਰੀ ਵੀਰਵਾਰ ਨੂੰ ਸਵੇਰੇ 10 ਵਜੇ ਜ਼ਖਮੀਆਂ ਨੂੰ ਮਿਲਣ ਹਸਪਤਾਲ ਪਹੁੰਚਣਗੇ।