Friday, January 10, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਅੰਮ੍ਰਿਤਸਰ ਜ਼ਿਲ੍ਹੇ 'ਚ ਇਸ ਦਵਾਈ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ, ਸਖ਼ਤ ਹੁਕਮ...

ਅੰਮ੍ਰਿਤਸਰ ਜ਼ਿਲ੍ਹੇ ‘ਚ ਇਸ ਦਵਾਈ ਦੀ ਖੁੱਲ੍ਹੀ ਵਿਕਰੀ ‘ਤੇ ਪਾਬੰਦੀ, ਸਖ਼ਤ ਹੁਕਮ ਜਾਰੀ

 

ਅੰਮ੍ਰਿਤਸਰ- ਪ੍ਰੈਗਾਬਾਲਿਨ ਦੇ ਫਾਰਮੂਲੇ ਤਹਿਤ ਬਣੀ ਦੀਵਾਈ, ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਵਜੋਂ ਸੂਚਿਤ ਨਹੀਂ ਕੀਤਾ ਗਿਆ ਪਰ ਇਸ ਦੀ ਹੋ ਰਹੀ ਦੁਰਵਰਤੋਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਖੁੱਲ੍ਹੀ ਵਿਕਰੀ ’ਤੇ ਪਾਬੰਦੀ ਲਗਾਈ ਹੈ ਅਤੇ ਇਸ ਨੂੰ ਵੇਚਣ ਲਈ ਡਾਕਟਰ ਦੀ ਸਿਫਾਰਿਸ਼ ਦੇ ਨਾਲ-ਨਾਲ ਸਾਰਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਹੈ।

ਜਾਰੀ ਹੁਕਮਾਂ ਵਿਚ ਉਨ੍ਹਾਂ ਕਿਹਾ ਕਿ ਕੈਪਸੂਲ/ਟੈਬਲੇਟ ਦੇ ਰੂਪ ਵਿਚ 150 ਅਤੇ 300 ਮਿਲੀ. ਗ੍ਰਾਮ ਵਾਲੇ ਪ੍ਰੈਗਾਬਾਲਿਨ ਦੇ ਫਾਰਮੂਲੇ ਦੀ ਜਨਤਕ ਤੌਰ ’ਤੇ ਬਹੁਤ ਜ਼ਿਆਦਾ ਦੁਰਵਰਤੋਂ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਸ ਫਾਰਮੂਲੇ ਦੇ ਆਦੀ ਹੋ ਰਹੇ ਹਨ ਪਰ ਡਰੱਗ ਪ੍ਰੈਗਾਬਾਲਿਨ 150 ਅਤੇ 300 ਮਿਲੀਗ੍ਰਾਮ ਡਾਕਟਰਾਂ ਵਲੋਂ ਅਕਸਰ ਤਜਵੀਜ਼ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਿਊਰੋਲੋਜਿਸਟ/ਆਰਥੋਪੀਡੀਸ਼ੀਅਨ ਵੀ ਸਿਰਫ 75 ਮਿਲੀਗ੍ਰਾਮ ਡਰੱਗ ਪ੍ਰੀਗਾਬਾਲਿਨ ਦਾ ਨੁਸਖ਼ਾ ਦੇ ਰਹੇ ਹਨ।

ਜ਼ਿਲਾ ਮੈਜਿਸਟ੍ਰੇਟ ਸਾਕਸ਼ੀ ਸਾਹਨੀ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ. ਐੱਨ. ਐੱਸ. ਐੱਸ. ਅਧੀਨ ਹੁਕਮ ਦਿੱਤੇ ਹਨ ਕਿ ਇਸ ਫਾਰਮੂਲੇ ਦੇ 75 ਮਿਲੀਗ੍ਰਾਮ ਤੋਂ ਵੱਧ ਕੈਪਸੂਲ/ਟੈਬਲੇਟ ਦੇ ਭੰਡਾਰਨ ਅਤੇ ਵਿਕਰੀ ’ਤੇ ਪੂਰਨ ਪਾਬੰਦੀ ਹੋਵੇਗੀ। ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੀਗਾਬਾਲੀਨ 75 ਮਿਲੀਗ੍ਰਾਮ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਇਸ ਤੋਂ ਇਲਾਵਾ 75 ਮਿਲੀਗ੍ਰਾਮ ਤੱਕ ਦੀ ਖਰੀਦ ਅਤੇ ਵਿਕਰੀ ਦਾ ਸਹੀ ਰਿਕਾਰਡ ਰੱਖਣਗੇ। ਸਾਰੇ ਵਿਕਰੇਤਾ ਸਲਿੱਪ ਦੀ ਸਹੀ ਪੜਚੋਲ ਕਰ ਕੇ ਇਹ ਯਕੀਨੀ ਬਣਾਉਣਗੇ ਕਿ ਵੇਚੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਨੁਸਖ਼ੇ ਦੀ ਲੋੜ ਤੋਂ ਵੱਧ ਨਾ ਹੋਵੇ।