ਉਡੁਪੀ (ਕਰਨਾਟਕ) ਕਰਨਾਟਕ ’ਚ ਉਡੁਪੀ ਜ਼ਿਲੇ ਦੇ ਇਕ ਘਰ ’ਚ ਇਕ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ, ਜਿਥੇ ਮਾਨਸਿਕ ਤੌਰ ’ਤੇ ਬੀਮਾਰ ਉਸ ਦੀ ਧੀ 3 ਦਿਨਾਂ ਤੱਕ ਉਸ ਕੋਲ ਬੇਹੋਸ਼ੀ ਦੀ ਹਾਲਤ ’ਚ ਪਈ ਰਹੀ। ਵੀਰਵਾਰ ਦੀ ਰਾਤ ਗੁਆਂਢੀਆਂ ਨੇ ਗੋਪਦੀ ਪਿੰਡ ਦੇ ਇਕ ਘਰ ਤੋਂ ਬਦਬੂ ਆਉਂਦ ਮਹਿਸੂਸ ਕੀਤੀ।ਉਸ ਘਰ ’ਚ ਰਹਿਣ ਵਾਲਿਆਂ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਲੋਕਾਂ ਨੇ 62 ਸਾਲਾ ਜਯੰਤੀ ਸ਼ੈੱਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜੋ ਉਥੇ ਆਪਣੀ ਧੀ ਪ੍ਰਗਤੀ ਸ਼ੈੱਟੀ (32) ਨਾਲ ਇਕੱਲੀ ਰਹਿੰਦੀ ਸੀ। ਕੋਈ ਜਵਾਬ ਨਾ ਮਿਲਣ ’ਤੇ ਗੁਆਂਢੀਆਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।ਪੁਲਸ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਜਯੰਤੀ ਦੀ 3 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਘਰ ’ਚ ਉਸ ਦੀ ਲਾਸ਼ ਪਈ ਹੋਈ ਹੈ। ਉਥੇ ਉਸ ਦੀ ਧੀ ਲਾਸ਼ ਦੇ ਕੋਲ ਬੇਹੋਸ਼ ਪਈ ਹੋਈ ਸੀ ਤੇ ਬਾਅਦ ’ਚ ਉਸ ਦੀ ਵੀ ਮੌਤ ਹੋ ਗਈ।