ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਵਰ੍ਹੇਗੰਢ ਦੇ ਪ੍ਰੋਗਰਾਮ ਤੋਂ ਬਾਅਦ ਮੰਚ ‘ਤੇ 6 ਸਾਲਾ ਮੁੰਡੇ ‘ਮੋਹੱਬਤ’ ਨੂੰ ਸਨਮਾਨਤ ਕੀਤਾ। ਮੋਹੱਬਤ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਤੋਂ ਸ਼ੁੱਕਰਵਾਰ ਨੂੰ ਅਯੁੱਧਿਆ ਦੇ ਸਰਊ ਤੱਟ ‘ਤੇ ਪਹੁੰਚਿਆ।
ਸ਼੍ਰੀ ਰਾਮ ਜਨਮਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਕ ਬਿਆਨ ‘ਚ ਮੰਚ ‘ਤੇ ਦੱਸਿਆ ਕਿ ਇਸ ਮੁੰਡੇ ਨੇ 14 ਨਵੰਬਰ ਤੋਂ ਦੌੜ ਲਗਾਉਣੀ ਸ਼ੁਰੂ ਕੀਤੀ ਸੀ। ਲਗਭਗ 1,200 ਕਿਲੋਮੀਟਰ ਦੂਰ ਦੌੜ ਲਗਾ ਕੇ ਮੋਹੱਬਤ ਅਯੁੱਧਿਆ ਆਇਆ ਹੈ। ਇਸ ਨੇ ਹਰ ਦਿਨ 19-20 ਕਿਲੋਮੀਟਰ ਦੌੜ ਲਗਾਈ। ਮੁੱਖ ਮੰਤਰੀ ਨੇ ਮੁੰਡੇ ਮੋਹੱਬਤ ਨੂੰ ਸਨਮਾਨਤ ਕੀਤਾ। ਉਨ੍ਹਾਂ ਨੇ ਉਸ ਨੂੰ ਚਾਕਲੇਟ ਵੀ ਪ੍ਰਦਾਨ ਕੀਤਾ ਅਤੇ ਉਸ ਦਾ ਹਾਲ-ਚਾਲ ਪੁੱਛ ਕੇ ਹੌਂਸਲਾ ਅਫਜ਼ਾਈ ਵੀ ਕੀਤੀ।