Saturday, January 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ,...

ਨਿਹੰਗ ਸਿੰਘਾਂ ਵੱਲੋਂ ਪੁਲਸ ‘ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ

ਲੁਧਿਆਣਾ ਜਗਰਾਓਂ ਦੇ ਪਿੰਡ ਕਮਾਲਪੁਰ ਵਿਚ ਕੁਝ ਨਿਹੰਗ ਸਿੰਘਾਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਥਾਣਾ ਸਦਰ ਦੇ SHO ਹਰਸ਼ਵੀਰ ਸਿੰਘ, ਚੌਕੀ ਮਰਾਡੋ ਦੇ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੇਰ ਰਾਤ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਇਆ। ਉੱਥੇ ਹੀ ਪੁਲਸ ਨੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ, ਜਦਕਿ ਖ਼ਬਰ ਲਿਖੇ ਜਾਣ ਤਕ ਹੋਰ ਸਾਥੀ ਫ਼ਰਾਰ ਦੱਸੇ ਜਾ ਰਹੇ ਸਨ। ਤਕਰੀਬਨ 4 ਦਿਨ ਪਹਿਲਾਂ ਪਿੰਡ ਸੰਗੋਵਾਲ ਵਿਚ ਗੰਨ ਪੁਆਇੰਟ ‘ਤੇ ਲੁੱਟੀ ਗਈ ਆਲਟੋ ਕਾਰ ਦੀ ਜਾਂਚ ਕਰਦਿਆਂ ਪੁਲਸ ਵੀਰਵਾਰ ਰਾਤ ਨੂੰ ਉਕਤ ਬਦਮਾਸ਼ਾਂ ਤਕ ਪਹੁੰਚੀ ਸੀ। ਉਨ੍ਹਾਂ ਨੇ ਵਾਰਦਾਤ ਵੇਲੇ ਵੀ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਸੀ। ਉਨ੍ਹਾਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ। ਹਮਲੇ ਵਿਚ SHO ਦੀ ਅੱਖ ਨੇੜੇ ਛੋਟੀ ਤਲਵਾਰ ਲੱਗੀ, ਜਦਕਿ ਚੌਕੀ ਇੰਚਾਰਜ ਦੇ ਹੱਥ ਦੀਆਂ ਉਂਗਲੀਆਂ ‘ਤੇ ਸੱਟ ਲੱਗੀ। SHO ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਰਹੇ ਹਨ। ਉਨ੍ਹਾਂ ਦੇ ਚੇਹਰੇ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਵਾਰ ਦਾ ਕੱਟ ਹੈ।