Friday, January 24, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਅਮਰੀਕਾ ’ਚ ਬਰਫੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, 2100 ਉਡਾਣਾਂ ਰੱਦ

ਅਮਰੀਕਾ ’ਚ ਬਰਫੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, 2100 ਉਡਾਣਾਂ ਰੱਦ

 

ਵਾਸ਼ਿੰਗਟਨ – ਅਮਰੀਕਾ ਦੇ ਕਈ ਦੱਖਣੀ ਸੂਬੇ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸ ਤੂਫਾਨ ਕਾਰਨ ਹੁਣ ਤੱਕ ਲੱਗਭਗ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 2100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮਿਸੀਸਿਪੀ, ਅਲਬਾਮਾ, ਫਲੋਰੀਡਾ, ਜਾਰਜੀਆ ਤੇ ਲੁਈਸਿਆਨਾ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਐਲਾਨ ਦਿੱਤੀ ਹੈ।

ਕਈ ਇਲਾਕਿਆਂ ’ਚ ਰਿਕਾਰਡ ਬਰਫ਼ਬਾਰੀ ਕਾਰਨ ਸਕੂਲ ਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਯੂ. ਐੱਸ. ਨੈਸ਼ਨਲ ਵੈਦਰ ਸਰਵਿਸ ਨੇ ਚਿਤਾਵਨੀ ਦਿੱਤੀ ਸੀ ਕਿ ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਦੱਖਣ-ਪੂਰਬੀ ਸੂਬਿਆਂ ’ਚ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਸੜਕਾਂ ਬੰਦ ਹੋਣ ਕਾਰਨ ਅਮਰੀਕਾ ’ਚ ਟੈਕਸਾਸ ਤੋਂ ਲੈ ਕੇ ਫਲੋਰੀਡਾ ਤੱਕ ਜਨਜੀਵਨ ਠੱਪ ਹੋ ਗਿਆ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬਰਫ਼ਬਾਰੀ ਰੁਕਣ ਤੋਂ ਬਾਅਦ ਵੀ ਸੜਕਾਂ ਖੁੱਲ੍ਹਣ ਤੇ ਹਵਾਈ ਸੇਵਾਵਾਂ ਮੁੜ ਸ਼ੁਰੂ ਹੋਣ ’ਚ ਕਈ ਦਿਨ ਲੱਗਣਗੇ।