Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਵਿਰਾਟ ਕੋਹਲੀ ਨੂੰ ਮਿਲੀ ਧਮਕੀ, ਆਰਸੀਬੀ ਨੇ ਰੱਦ ਕੀਤਾ ਅਭਿਆਸ ਮੈਚ, ...

ਵਿਰਾਟ ਕੋਹਲੀ ਨੂੰ ਮਿਲੀ ਧਮਕੀ, ਆਰਸੀਬੀ ਨੇ ਰੱਦ ਕੀਤਾ ਅਭਿਆਸ ਮੈਚ, 4 ਗ੍ਰਿਫ਼ਤਾਰ

ਐਲੀਮੀਨੇਟਰ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਅਹਿਮਦਾਬਾਦ ‘ਚ ਧਮਕੀ ਮਿਲਣ ਤੋਂ ਬਾਅਦ ਆਰਸੀਬੀ ਨੇ ਆਪਣਾ ਇਕਲੌਤਾ ਅਭਿਆਸ ਮੈਚ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਮੈਚ ਤੋਂ ਪਹਿਲਾਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ। ਇਹ ਖੁਲਾਸਾ ਇਕ ਰਿਪੋਰਟ ‘ਚ ਹੋਇਆ ਹੈ। ਦਰਅਸਲ, IPL 2024 ਦਾ ਐਲੀਮੀਨੇਟਰ ਮੈਚ 22 ਮਈ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ ਜਦਕਿ ਦੂਜੀ ਟੀਮ ਕੁਆਲੀਫਾਇਰ-2 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ।

ਇਸ ਮੈਚ ਤੋਂ ਪਹਿਲਾਂ ਆਨੰਦਬਾਜ਼ਾਰ ਪੱਤ੍ਰਿਕਾ ਦੀ ਇੱਕ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਵਿਰਾਟ ਕੋਹਲੀ ਨੂੰ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਆਰਸੀਬੀ ਨੇ ਅਭਿਆਸ ਮੈਚ ਅਤੇ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ। ਜਾਣਕਾਰੀ ਮੁਤਾਬਕ ਗੁਜਰਾਤ ਪੁਲਿਸ ਨੇ ਸੋਮਵਾਰ ਰਾਤ ਅਹਿਮਦਾਬਾਦ ਏਅਰਪੋਰਟ ਤੋਂ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਹੁਣ ਤੱਕ ਦੋਵਾਂ ਟੀਮਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਵਿਜੇ ਸਿੰਘ ਜਵਾਲਾ ਨੇ ਕਿਹਾ, “ਵਿਰਾਟ ਕੋਹਲੀ ਨੂੰ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀਆਂ ਬਾਰੇ ਪਤਾ ਲੱਗਾ। ਉਨ੍ਹਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਆਰਸੀਬੀ ਜੋਖਮ ਨਹੀਂ ਲੈਣਾ ਚਾਹੁੰਦਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ। ਰਾਜਸਥਾਨ ਰਾਇਲਜ਼ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਆਪਣੇ ਅਭਿਆਸ ਨੂੰ ਅੱਗੇ ਵਧਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਈ।