ਦੇਵਰੀਆ- ਉੱਤਰ ਪ੍ਰਦੇਸ਼ ‘ਚ ਦੇਵਰੀਆ ਜ਼ਿਲ੍ਹੇ ਦੇ ਮਹੁਆਡੀਹ ਖੇਤਰ ‘ਚ ਟਰੱਕ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਐਡੀਸ਼ਨਲ ਪੁਲਸ ਸੁਪਰਡੈਂਟ ਦੀਪੇਂਦਰ ਨਾਥ ਚੌਧਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਹੇਤਿਮਪੁਰ ਹਾਈਵੇਅ ‘ਤੇ ਬੀਤੀ ਰਾਤ ਟਰੱਕ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ ਪਿੰਟੂ ਗੌੜ (22), ਨੀਤੇਸ਼ ਸਿੰਘ (23), ਅਤੁਲ ਸਿੰਘ (24) ਅਤੇ ਅੰਕਿਤ ਗੌੜ (24) ਦੀ ਮੌਤ ਹੋ ਗਈ।
ਚਾਰੇ ਨੌਜਵਾਨ ਇਕ ਹੀ ਬਾਈਕ ‘ਤੇ ਸਵਾਰ ਸਨ ਅਤੇ ਉਨ੍ਹਾਂ ਦੀ ਬਾਈਕ ਖੜ੍ਹੇ ਟਰੱਕ ਦੇ ਪਿੱਛੇ ਟਕਰਾ ਗਈ। ਹਾਦਸੇ ‘ਚ ਚਾਰੇ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ‘ਚ ਤਿੰਨ ਕੁਸ਼ੀਨਗਰ ਅਤੇ ਇਕ ਦੇਵਰੀਆ ਜ਼ਿਲ੍ਹੇ ਦੇ ਵਾਸੀ ਹੈ।