Thursday, January 30, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਬੰਗਲਾਦੇਸ਼ 'ਚ ਰੇਲਵੇ ਯੂਨੀਅਨ ਦੀ ਹੜਤਾਲ ਕਾਰਨ ਟਰੇਨਾਂ ਰੱਦ, ਯਾਤਰੀ ਪ੍ਰੇਸ਼ਾਨ

ਬੰਗਲਾਦੇਸ਼ ‘ਚ ਰੇਲਵੇ ਯੂਨੀਅਨ ਦੀ ਹੜਤਾਲ ਕਾਰਨ ਟਰੇਨਾਂ ਰੱਦ, ਯਾਤਰੀ ਪ੍ਰੇਸ਼ਾਨ

 

 

ਢਾਕਾ – ਬੰਗਲਾਦੇਸ਼ ਵਿਚ ਰੇਲਵੇ ਕਰਮਚਾਰੀਆਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਦੇਸ਼ ਭਰ ਵਿੱਚ ਰੇਲ ਆਵਾਜਾਈ ਠੱਪ ਹੋ ਗਈ, ਜਿਸ ਨਾਲ ਹਜ਼ਾਰਾਂ ਯਾਤਰੀਆਂ ਅਤੇ ਮਾਲ ਢੋਆ-ਢੁਆਈ ‘ਤੇ ਅਸਰ ਪਿਆ। ਰੇਲਵੇ ਕਰਮਚਾਰੀਆਂ ਨੇ ਪੈਨਸ਼ਨ ਵਿਚ ਵਾਧੇ ਅਤੇ ਹੋਰ ਭੱਤਿਆਂ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਸ਼ੁਰੂ ਕੀਤੀ ਹੈ। ਬੰਗਲਾਦੇਸ਼ ਰੇਲਵੇ ਰਨਿੰਗ ਸਟਾਫ ਅਤੇ ਵਰਕਰਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸਈਦੁਰ ਰਹਿਮਾਨ ਨੇ ਕਿਹਾ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨਾਲ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਸੋਮਵਾਰ ਦੇਰ ਰਾਤ ਹੜਤਾਲ ਸ਼ੁਰੂ ਕੀਤੀ ਗਈ। ਰਹਿਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ।

ਸਰਕਾਰੀ ਰੇਲਵੇ ਸਿਸਟਮ ਹਰ ਸਾਲ ਲਗਭਗ 65 ਮਿਲੀਅਨ ਯਾਤਰੀਆਂ ਦੀ ਸੇਵਾ ਕਰਦਾ ਹੈ। ਇਹ 170 ਮਿਲੀਅਨ ਦੀ ਆਬਾਦੀ ਵਾਲੇ ਦੇਸ਼ ਵਿਚ 25,000 ਕਾਮਿਆਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ 36,000 ਕਿਲੋਮੀਟਰ (22,000 ਮੀਲ) ਦੇ ਨੈੱਟਵਰਕ ‘ਤੇ ਕੰਮ ਕਰਦਾ ਹੈ। ਹੜਤਾਲ ਬਾਰੇ ਜਾਣਕਾਰੀ ਦੀ ਘਾਟ ਕਾਰਨ ਰਾਜਧਾਨੀ ਢਾਕਾ ਦੇ ਮੁੱਖ ਕਮਾਲਾਪੁਰ ਰੇਲਵੇ ਸਟੇਸ਼ਨ ‘ਤੇ ਸੈਂਕੜੇ ਯਾਤਰੀ ਇਕੱਠੇ ਹੋ ਗਏ। ਕਈ ਯਾਤਰੀ ਘੰਟਿਆਂਬੱਧੀ ਉਡੀਕ ਕਰਨ ਤੋਂ ਬਾਅਦ ਘਰ ਵਾਪਸ ਪਰਤ ਗਏ। ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ, ਯਾਤਰੀਆਂ ਨੇ ਸਟੇਸ਼ਨ ‘ਤੇ ਰੇਲਵੇ ਸਲਾਹਕਾਰ ਨੂੰ ਸ਼ਿਕਾਇਤ ਕੀਤੀ। ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਅਗਸਤ ਤੋਂ ਦੇਸ਼ ਨੂੰ ਚਲਾ ਰਹੀ ਹੈ। ਵਿਦਿਆਰਥੀ ਅੰਦੋਲਨ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ ਅਤੇ ਯੂਨਸ ਉਨ੍ਹਾਂ ਦੇ ਦੇਸ਼ ਛੱਡਣ ਤੋਂ ਬਾਅਦ ਇੱਕ ਅੰਤਰਿਮ ਸਰਕਾਰ ਚਲਾ ਰਹੇ ਹਨ।