Friday, January 31, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਡਿਊਟੀ ਤੋਂ ਘਰ ਪਰਤ ਰਹੇ ਮੁਲਾਜ਼ਮ ਦੇ ਗਲੇ 'ਚ ਅਚਾਨਕ ਫਸੀ ਚਾਈਨਾ...

ਡਿਊਟੀ ਤੋਂ ਘਰ ਪਰਤ ਰਹੇ ਮੁਲਾਜ਼ਮ ਦੇ ਗਲੇ ‘ਚ ਅਚਾਨਕ ਫਸੀ ਚਾਈਨਾ ਡੋਰ

 

 

 

ਮੋਗਾ : ਮਾਮਲਾ ਮੋਗਾ ਦੇ ਧਰਮਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਜਲਾਲਾਬਾਦ ਨੇੜੇ ਡਿਊਟੀ ਤੋਂ ਘਰ ਪਰਤ ਰਹੇ ਇੱਕ ਕਰਮਚਾਰੀ ਦੀ ਗਰਦਨ ਵਿੱਚ ਅਚਾਨਕ ਚਾਈਨਾ ਡੋਰ ਫਸ ਗਈ, ਜਿਸ ਕਾਰਨ ਕਰਮਚਾਰੀ ਦੀ ਗਰਦਨ ‘ਤੇ ਕੱਟ ਲੱਗ ਗਿਆ ਅਤੇ ਉਸਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਪੀੜਤ ਕਰਮਚਾਰੀ ਦੀਪਕ ਨੇ ਦੱਸਿਆ ਕਿ ਮੈਂ ਧਰਮਕੋਟ ਵਿਖੇ ਆਪਣੀ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ, ਤਾਂ ਪਿੰਡ ਜਲਾਲਾਬਾਦ ਨੇੜੇ ਅਚਾਨਕ ਮੇਰੀ ਗਰਦਨ ਦੁਆਲੇ ਚਾਈਨਾ ਡੋਰ ਲਪੇਟੀ ਗਈ ਅਤੇ ਮੇਰੀ ਗਰਦਨ ਉੱਤੇ ਕੱਟ ਲੱਗ ਗਿਆ। ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਸੰਜੀਵ ਗਾਬਾ ਨੇ ਦੱਸਿਆ ਕਿ ਦੀਪਕ ਨਾਮ ਦਾ ਇੱਕ ਮਰੀਜ਼ ਐਮਰਜੈਂਸੀ ਵਿੱਚ ਸਾਡੇ ਕੋਲ ਚਾਈਨਾ ਡੋਰ ਤੋਂ ਕੱਟ ਲੱਗਣ ਕਾਰਨ ਆਇਆ ਸੀ, ਜਿਸ ਦੇ ਗਲੇ ‘ਤੇ ਚਾਈਨਾ ਡੋਰ ਕਾਰਨ ਬਹੁਤ ਡੂੰਘਾ ਕੱਟ ਲੱਗਿਆ ਸੀ। ਉਥੇ ਹੀ ਡਾਕਟਰ ਨੇ ਕਿਹਾ ਕਿ ਉਸਦੀ ਗਰਦਨ ਵਿੱਚ ਮਫਲਰ ਹੋਣ ਕਰਕੇ ਉਸਦੀ ਕਾਫ਼ੀ ਜਾਨ ਬਚ ਗਈ, ਨਹੀਂ ਤਾਂ ਉਸਦੀ ਜਾਨ ਵੀ ਜਾ ਸਕਦੀ ਸੀ।