Sunday, February 2, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIA ਪਿਓ-ਪੁੱਤ 'ਤੇ ਪਲਟ ਗਈ ਗੰਨਿਆਂ ਨਾਲ ਲੱਦੀ ਟਰਾਲੀ, ਪੁੱਤ ਦੀ ਮੌਤ

 ਪਿਓ-ਪੁੱਤ ‘ਤੇ ਪਲਟ ਗਈ ਗੰਨਿਆਂ ਨਾਲ ਲੱਦੀ ਟਰਾਲੀ, ਪੁੱਤ ਦੀ ਮੌਤ

 

ਮਹਿਤਪੁਰ (ਚੋਪੜਾ)- ਜਲੰਧਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਸ਼ਾਮ ਕਰੀਬ 6.45 ਵਜੇ ਪਰਜੀਆਂ ਰੋਡ ਤੇ ਓਵਰਲੋਡ ਗੰਨੇ ਦੀ ਟਰਾਲੀ ਪਲਟਣ ਨਾਲ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਪਰਜੀਆਂ ਵੱਲੋਂ ਗੰਨੇ ਦੀ ਓਵਰਲੋਡ ਟਰਾਲੀ ਸ਼ੂਗਰ ਮਿੱਲ ਗੰਨਾ ਲੈ ਕੇ ਜਾ ਰਹੀ ਸੀ, ਜਦੋਂ ਟਰਾਲੀ ਮਹਿਤਪੁਰ ਦਾਖ਼ਲ ਹੋਈ ਤਾਂ ਸੀਵਰੇਜ ਬੋਰਡ ਵੱਲੋਂ ਪੁੱਟੀ ਸੜਕ ਕਾਰਨ ਕਵਾਲਟੀ ਸੁਪਰ ਸਟੋਰ ਦੇ ਬਾਹਰ ਪਲਟ ਗਈ।

 

 

ਇਸ ਦੌਰਾਨ ਮੇਨ ਬਾਜ਼ਾਰ ਸਥਿਤ ਕਾਲ਼ਾ ਫਰੂਟ ਸ਼ਾਪ ਦਾ ਮਾਲਕ ਭੋਲਾ ਆਪਣੇ ਪੁੱਤਰਾਂ ਨੂੰ ਘਰ ਛੱਡਣ ਜਾ ਰਿਹਾ ਸੀ ਤੇ ਟਰਾਲੀ ਉਨ੍ਹਾਂ ਉੱਪਰ ਪਲਟ ਗਈ। ਨਜ਼ਦੀਕ ਖੜ੍ਹੇ ਲੋਕਾਂ ਨੇ ਰੌਲ਼ਾ ਪਾਇਆ ਤੇ ਫਸੇ ਵਿਅਕਤੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਸਖ਼ਤ ਮਿਹਨਤ ਨਾਲ ਟਰਾਲੀ ਹੇਠਾਂ ਦੱਬੇ ਪਿਓ-ਪੁੱਤਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ 13 ਸਾਲਾ ਮੁੰਡੇ ਦੀ ਮੌਤ ਹੋ ਗਈ। ਪੁਲਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ।

 

ਕੌਸਲਰ ਕ੍ਰਾਂਤੀ ਜੀਤ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਧਰਨਾ-ਪ੍ਰਦਰਸ਼ਨ ਕਰ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਗੰਨੇ ਦਾ ਸੀਜ਼ਨ ਸ਼ੁਰੂ ਹੋਣ ਵਾਲ਼ਾ ਹੈ, ਇਸ ਲਈ ਪੁੱਟੀਆਂ ਸੜਕਾਂ ਨੂੰ ਪੱਧਰਾ ਕੀਤਾ ਜਾਵੇ ਪਰ ਪ੍ਰਸਾਸ਼ਨ ਦੇ ਸਿਰ ਤੇ ਜੂੰ ਨਹੀਂ ਸਰਕੀ, ਜਿਸ ਕਾਰਨ ਅੱਜ ਵੱਡਾ ਹਾਦਸਾ ਵਾਪਰ ਗਿਆ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ਮਹਿਕਮੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਵਜੋਂ ਸ਼ਹਿਰ ਬੰਦ ਰਖਿਆ ਜਾਵੇਗਾ।