ਸੋਨਭੱਦਰ- ਪ੍ਰਯਾਗਰਾਜ ਮਹਾਕੁੰਭ ਜਾ ਰਿਹਾ ਪਰਿਵਾਰ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਤੇਜ਼ ਰਫ਼ਤਾਰ ਕਰੇਟਾ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਛੱਤੀਸਗੜ੍ਹ ਦੇ ਦਰੋਗਾ, ਉਨ੍ਹਾਂ ਦੀ ਮਾਂ, ਪਤਨੀ ਅਤੇ ਪੁੱਤਰ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖ਼ਮੀ ਹਨ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਸੋਨਭੱਦਰ ‘ਚ ਵਾਪਰਿਆ। ਕਰੇਟਾ ਕਾਰ ਨਾਲ ਟੱਕਰ ਮਗਰੋਂ ਟਰੱਕ ਇਕ ਮਕਾਨ ਨਾਲ ਟਕਰਾ ਗਿਆ।
ਇਹ ਭਿਆਨਕ ਹਾਦਸਾ ਵਾਰਾਣਸੀ-ਸ਼ਕਤੀਨਗਰ ਹਾਈਵੇਅ ‘ਤੇ ਹਾਥੀਨਾਲਾ ਥਾਣਾ ਖੇਤਰ ਦੇ ਰਾਨੀਤਾਲੀ ਇਲਾਕੇ ਵਿਚ ਵਾਪਰਿਆ। ਇਕ ਟਰੱਕ ਅਤੇ ਛੱਤੀਸਗੜ੍ਹ ਤੋਂ ਆ ਰਹੀ ਕਰੇਟਾ ਕਾਰ ਵਿਚ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਚੀਕ-ਪੁਕਾਰ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਅਚਾਨਕ ਲੇਨ ਬਦਲ ਕੇ ਡਿਵਾਈਡਰ ਕਰਾਸ ਕਰ ਰਿਹਾ ਸੀ, ਤਾਂ ਸਾਹਮਣੇ ਤੋਂ ਆ ਰਹੀ ਕਰੇਟਾ ਕਾਰਨ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਗੈਸ ਕਟਰ ਨਾਲ ਕਾਰ ਦੇ ਦਰਵਾਜ਼ੇ ਕੱਟੇ ਗਏ। ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜਿਆ। ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਔਰਤ ਅਤੇ ਇਕ ਬੱਚੇ ਦੀ ਹਾਲਤ ਗੰਭੀਰ ਹੈ।