ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਫਰਵਰੀ ਨੂੰ ਪ੍ਰਯਾਗਰਾਜ ਜਾਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੰਗਮ ‘ਚ ਪਵਿੱਤਰ ਇਸ਼ਨਾਨ ਕਰਨਗੇ। ਪੀਐੱਮ ਮੋਦੀ 5 ਫਰਵਰੀ ਨੂੰ ਸਵੇਰੇ 10 ਵਜੇ ਪ੍ਰਯਾਗਰਾਜ ਹਵਾਈ ਅੱਡੇ ‘ਤੇ ਪਹੁੰਚਣਗੇ। ਉਹ ਪ੍ਰਯਾਗਰਾਜ ਹਵਾਈ ਅੱਡੇ ਤੋਂ ਡੀਪੀਐੱਸ ਹੈਲੀਪੈਡ ਪਹੁੰਚਣਗੇ, ਜਿੱਥੋਂ ਉਹ 10.45 ਵਜੇ ਅਰੇਲ ਘਾਟ ਜਾਣਗੇ। ਉਹ ਅਰੇਲ ਘਾਟ ‘ਤੇ ਕਿਸ਼ਤੀ ਰਾਹੀਂ ਮਹਾਕੁੰਭ ਪਹੁੰਚਣਗੇ।
ਉਹ ਸਵੇਰੇ 11 ਵਜੇ ਪ੍ਰਯਾਗਰਾਜ ਵਿੱਚ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨਗੇ। ਮਹਾਕੁੰਭ ਮੇਲੇ ਵਿੱਚ ਪ੍ਰਧਾਨ ਮੰਤਰੀ ਲਈ ਸਵੇਰੇ 11 ਤੋਂ 11.30 ਵਜੇ ਤੱਕ ਦਾ ਸਮਾਂ ਰਾਖਵਾਂ ਹੈ। ਪਵਿੱਤਰ ਇਸ਼ਨਾਨ ਤੋਂ ਬਾਅਦ ਪੀਐੱਮ ਮੋਦੀ 11.45 ‘ਤੇ ਕਿਸ਼ਤੀ ਰਾਹੀਂ ਅਰੇਲ ਘਾਟ ਪਰਤਣਗੇ। ਇੱਥੋਂ ਉਹ ਡੀਪੀਐੱਸ ਹੈਲੀਪੈਡ ਰਾਹੀਂ ਪ੍ਰਯਾਗਰਾਜ ਹਵਾਈ ਅੱਡੇ ਪਹੁੰਚਣਗੇ। ਮੋਦੀ ਦੁਪਹਿਰ 12.30 ਵਜੇ ਏਅਰਫੋਰਸ ਦੇ ਜਹਾਜ਼ ਰਾਹੀਂ ਪ੍ਰਯਾਗਰਾਜ ਤੋਂ ਪਰਤਣਗੇ।