ਸਪੋਰਟਸ – ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ (9 ਫਰਵਰੀ) ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ ਜਿੱਤਣ ਲਈ 305 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਲਈ ਬੇਨ ਡਕੇਟ ਅਤੇ ਜੋ ਰੂਟ ਨੇ ਅਰਧ ਸੈਂਕੜੇ ਲਗਾਏ। ਮੈਚ ਵਿੱਚ ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 49.5 ਓਵਰਾਂ ‘ਚ 304 ਦੌੜਾਂ ਬਣਾਈਆਂ। ਭਾਰਤੀ ਟੀਮ ਇਸ ਵਨਡੇ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਹੁਣ ਉਸਦਾ ਟੀਚਾ ਇਸ ਮੈਚ ਨੂੰ ਜਿੱਤਣਾ ਅਤੇ ਲੜੀ ‘ਤੇ ਕਬਜ਼ਾ ਕਰਨਾ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ 49.5 ਓਵਰਾਂ ‘ਚ 304 ਦੌੜਾਂ ਬਣਾਈਆਂ। ਇੰਗਲਿਸ਼ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਫਿਲ ਸਾਲਟ ਅਤੇ ਬੇਨ ਡਕੇਟ ਨੇ ਮਿਲ ਕੇ 10.5 ਓਵਰਾਂ ਵਿੱਚ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਮੇਂ ਦੌਰਾਨ, ਡਕੇਟ ਨੇ ਸਿਰਫ਼ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਓਪਨਿੰਗ ਸਾਂਝੇਦਾਰੀ ਦਾ ਅੰਤ ਵਰੁਣ ਚੱਕਰਵਰਤੀ ਨੇ ਕੀਤਾ, ਜਿਸਨੇ ਸਾਲਟ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾਇਆ। ਸਾਲਟ ਨੇ 29 ਗੇਂਦਾਂ ‘ਤੇ 26 ਦੌੜਾਂ ਬਣਾਈਆਂ, ਜਿਸ ਵਿੱਚ ਦੋ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਇਸ ਤੋਂ ਬਾਅਦ, ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਹੀ ਡਕੇਟ ਪਾਰੀ ਖਤਮ ਕਰ ਦਿੱਤੀ। ਡਕੇਟ ਨੇ 56 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਇੱਥੋਂ ਜੋਅ ਰੂਟ ਅਤੇ ਹੈਰੀ ਬਰੂਕ ਨੇ ਮਿਲ ਕੇ ਤੀਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਬਰੂਕ ਨੂੰ ਸ਼ੁਭਮਨ ਗਿੱਲ ਨੇ ਹਰਸ਼ਿਤ ਰਾਣਾ ਦੀ ਗੇਂਦ ‘ਤੇ 31 ਦੌੜਾਂ ਬਣਾ ਕੇ ਕੈਚ ਆਊਟ ਕੀਤਾ।