ਆਈਪੀਐੱਲ ਦਾ ਅੱਜ ਦੂਜਾ ਕੁਆਲੀਫਾਇਰ ਮੁਕਾਬਲਾ ਸਨਰਾਈਜਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਾਲੇ ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ ਵਿਚ ਹੋਵੇਗਾ। ਸ਼ਾਮ 7 ਵਜੇ ਟਾਸ ਤੋਂ ਬਾਅਦ 7.30 ਵਜੇ ਮੈਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ’ਚੋਂ ਜਿੱਤਣ ਵਾਲੀ ਟੀਮ ਨੂੰ ਫਾਈਨਲ ਵਿਚ ਕੋਲਕਾਤਾ ਨਾਇਟ ਰਾਈਡਰਸ ਨਾਲ ਸਾਹਮਣਾ ਕਰਨਾ ਪਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 2016 ਦੀ ਚੈਂਪੀਅਨ ਸਨਰਾਈਜਰਸ ਹੈਦਰਾਬਾਦ 7ਵੀਂ ਵਾਰ IPL ਦੇ ਪਲੇਆਫ ਵਿਚ ਪਹੁੰਚੀ ਹੈ। ਹੁਣ ਤੱਕ ਹੈਦਰਾਬਾਦ ਦੀ ਟੀਮ 6 ਵਾਰ ਪਲੇਆਫ ਵਿੱਚ ਪਹੁੰਚ ਚੁੱਕੀ ਹੈ ਪਰ ਟੀਮ ਨੂੰ ਜਿੱਤ 2016 ਵਿੱਚ ਮਿਲੀ। ਇਸ ਦੇ ਨਾਲ ਹੀ ਰਾਜਸਥਾਨ ਨੇ ਆਈਪੀਐੱਲ ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ। ਰਾਜਸਥਾਨ ਰਾਇਲਜ਼ 2022 ’ਚ ਰਨਰਅੱਪ ਰਹੀ ਅਤੇ ਇਸ ਵਾਰ 6ਵੀਂ ਵਾਰ ਪਲੇਆਫ ਰਾਊਂਡ ’ਚ ਪਹੁੰਚੀ ਹੈ। ਰਾਇਲਸ ਤੀਜੀ ਵਾਰ ਕੁਆਲੀਫਾਇਰ-2 ਮੈਚ ਖੇਡਣ ਜਾ ਰਹੀ ਹੈ।