ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਉਨ੍ਹਾਂ ਦਾ ਵਿਆਹ ਬਿਜ਼ਨਸਮੈਨ ਤੇਜਬੀਰ ਸਿੰਘ ਨਾਲ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਦਿੱਲੀ ਵਿਚ ਪਾਰਟੀ ਹੋਈ, ਜਿੱਥੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਵੀ ਪੇਸ਼ਕਾਰੀ ਦਿੱਤੀ। ਮੀਕਾ ਸਿੰਘ ਨੇ ਮੰਚ ‘ਤੇ ਕਿਹਾ ਕਿ ਇਸ ਖੁਸ਼ੀ ਦੇ ਮੌਕੇ ‘ਤੇ ਬਾਦਲ ਪਰਿਵਾਰ ਨੂੰ ਮੁਬਾਰਕਵਾਦ। ਨਵੇਂ ਜੋੜੇ ਦਾ ਜੀਵਨ ਖੁਸ਼ੀਆਂ ਨਾਲ ਭਰੇ, ਸ਼ੁੱਭਕਾਮਨਾਵਾਂ।
ਇਥੇ ਹੀ ਬਸ ਨਹੀਂ ਮੀਕਾ ਸਿੰਘ ਦੇ ਗੱਭਰੂ ਗਾਣੇ ‘ਤੇ ਸੁਖਬੀਰ ਸਿੰਘ ਬਾਦਲ ਆਪਣੇ ਜਵਾਈ ਤੇਜਬੀਰ ਸਿੰਘ ਅਤੇ ਧੀ ਹਰਕੀਰਤ ਕੌਰ ਨਾਲ ਨੱਚਦੇ ਨਜ਼ਰ ਆਏ। ਵਿਆਹ ਵਿਚ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਸ਼ਾਮਲ ਹੋਏ।
ਵਿਆਹ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪਿਊਸ਼ ਗੋਇਲ, ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਅਨੂੰਪ੍ਰੀਆ ਪਟੇਲ, ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਪਟਿਆਲਾ ਦੀ ਸਾਬਕਾ ਸਾਂਸਦ ਪਰਨੀਤ ਕੌਰ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਅਧਿਆਤਮਕ ਗੁਰੂ ਸ਼੍ਰੀਸ਼੍ਰੀ ਰਵਿਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ ਆਗੂ ਅਤੇ ਧਾਰਮਿਕ ਸ਼ਖਸੀਅਤਾਂ ਸ਼ਾਮਲ ਹੋਈਆਂ।