ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਗਏ ਸ਼ਰਧਾਲੂ ਉਦੋਂ ਵਾਲ-ਵਾਲ ਬਚੇ ਜਦੋਂ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਹਾਦਸੇ ਦੌਰਾਨ ਹੈਲੀਕਾਪਟਰ ’ਚ ਪਾਇਲਟ ਸਣੇ 7 ਲੋਕ ਫਿਲਹਾਲ ਸੁਰੱਖਿਅਤ ਹਨ। ਦਰਅਸਲ 6 ਸ਼ਰਧਾਲੂ ਯਾਤਰੀ ਸਿਰਸੀ ਹੈਲੀਪੈਡ ਤੋਂ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਰਵਾਨਾ ਹੋਈ ਸੀ। ਇਸ ਦੌਰਾਨ ਅਚਾਨਕ ਤਕਨੀਕੀ ਖਰਾਬੀ ਹੋਣ ਕਾਰਨ ਹੈਲੀਪੈਡ ’ਤੇ ਉਤਰਨ ਤੋਂ ਪਹਿਲਾਂ ਹੈਲੀਕਾਪਟਰ ਵਿੱਚ ਹਵਾ ’ਚ ਲਹਿਰਾਉਣ ਲੱਗਾ। ਇਸ ਤੋਂ ਬਾਅਦ ਤੁਰੰਤ ਹੈਲੀਕਾਪਟਰ ਦੀ ਐਂਮਰਜੰਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਹੈਲੀਪੈਡ ਤੋਂ ਕਰੀਬ 100 ਮੀਟਰ ਪਹਿਲਾਂ ਹਵਾ ’ਚ ਲਹਿਰਾਉਦਾ ਰਿਹਾ। ਫਿਲਹਾਲ ਡੀਜੀਸੀਏ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਘਟਨਾ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਕ੍ਰੇਟਨ ਐਵੀਏਸ਼ਨ ਕੰਪਨੀ ਵੱਲੋਂ ਕੈਪਟਨ ਕਲਪੇਸ਼ ਹੈਲੀਕਾਪਟਰ ਦਾ ਪਾਇਲਟ ਸੀ। ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ 6 ਯਾਤਰੀਆਂ ਦੇ ਨਾਲ ਜਦੋਂ ਹੈਲੀਪੈਡ ’ਤੇ ਲੈਂਡਿੰਗ ਹੋਣ ਲੱਗੀ ਤਾਂ ਹੈਲੀਕਾਪਟਰ ਹਵਾ ’ਚ ਗੋਤੇ ਖਾਣ ਲੱਗਿਆ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਯਾਤਰੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਮੰਦਰ ਤੱਕ ਪਹੁੰਚਾਇਆ।