ਬਿਜ਼ਨੈੱਸ — ਭਾਰਤੀ ਕ੍ਰਿਕਟ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੇ ਹੁਣ ਕਾਰੋਬਾਰ ਦੀ ਦੁਨੀਆ ‘ਚ ਐਂਟਰੀ ਕਰ ਲਈ ਹੈ। ਉਨ੍ਹਾਂ ਨੇ ਪ੍ਰੀਮੀਅਮ ਅਲਕੋਹਲ ਬ੍ਰਾਂਡ ‘ਫਿਨੋ ਟਕੀਲਾ’ ਲਾਂਚ ਕੀਤਾ ਹੈ। ਯੁਵਰਾਜ ਕ੍ਰਿਕਟ ਤੋਂ ਬਾਅਦ ਹੁਣ ਸਪਿਰਿਟ ਬਾਜ਼ਾਰ ‘ਚ ਆਪਣੀ ਪਛਾਣ ਬਣਾਉਣ ਦੀ ਤਿਆਰੀ ਕਰ ਰਹੇ ਹਨ।
ਯੁਵਰਾਜ ਸਿੰਘ ਨੇ ‘ਫਿਨੋ ਟਕੀਲਾ’ ਨੂੰ ਲਗਜ਼ਰੀ ਅਤੇ ਪ੍ਰੀਮੀਅਮ ਬ੍ਰਾਂਡ ਵਜੋਂ ਪੇਸ਼ ਕੀਤਾ ਹੈ। ਇਹ ਇੱਕ ਪ੍ਰੀਮੀਅਮ ਟਕੀਲਾ ਹੈ ਜੋ ਮੈਕਸੀਕਨ ਏਗਾਵੇ ਪਲਾਂਟ ਤੋਂ ਤਿਆਰ ਕੀਤੀ ਜਾਂਦੀ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੀ ਹਮਲਾਵਰ ਖੇਡ ਲਈ ਮਸ਼ਹੂਰ ਯੁਵਰਾਜ ਹੁਣ ਕਾਰੋਬਾਰੀ ਜਗਤ ‘ਚ ਵੀ ਹਮਲਾਵਰ ਰਣਨੀਤੀ ਅਪਣਾਉਣ ਦੇ ਮੂਡ ‘ਚ ਹਨ।
ਉਸ ਦੀ ਨਵੀਂ ਸ਼ਰਾਬ ਦੀ 750 ਮਿਲੀਲੀਟਰ ਦੀ ਬੋਤਲ ਦੀ ਕੀਮਤ ਅਮਰੀਕਾ ਵਿਚ 44 ਡਾਲਰ ਰੱਖੀ ਗਈ ਹੈ। ਜੇਕਰ ਇਸ ਨੂੰ ਭਾਰਤੀ ਕਰੰਸੀ ‘ਚ ਦੇਖਿਆ ਜਾਵੇ ਤਾਂ ਇਸ ਦੀ ਕੀਮਤ 3800 ਰੁਪਏ ਦੇ ਕਰੀਬ ਹੈ। ਯੁਵਰਾਜ ਸਿੰਘ ਪਹਿਲਾਂ ਹੀ ਕਈ ਸਟਾਰਟਅੱਪਸ ਅਤੇ ਕਾਰੋਬਾਰੀ ਉੱਦਮਾਂ ਵਿੱਚ ਨਿਵੇਸ਼ ਕਰ ਚੁੱਕੇ ਹਨ ਅਤੇ ਇਹ ਤਾਜ਼ਾ ਕਦਮ ਉਸ ਦੇ ਕਾਰੋਬਾਰੀ ਸਫ਼ਰ ਦਾ ਇੱਕ ਹੋਰ ਵੱਡਾ ਹਿੱਸਾ ਹੈ।