Wednesday, February 26, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਪੰਜਾਬ ਵਿੱਚ ਫਸਲੀ ਵਿਭਿੰਨਤਾ ਕਿਸਾਨਾਂ ਦੀ ਆਮਦਨ ਵਿਚ ਕਰ ਰਹੀ ਹੈ ਵਾਧਾ...

ਪੰਜਾਬ ਵਿੱਚ ਫਸਲੀ ਵਿਭਿੰਨਤਾ ਕਿਸਾਨਾਂ ਦੀ ਆਮਦਨ ਵਿਚ ਕਰ ਰਹੀ ਹੈ ਵਾਧਾ : ਮੋਹਿੰਦਰ ਭਗਤ

 

ਚੰਡੀਗੜ੍ਹ, 22 ਫਰਵਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਫਸਲੀ ਵਿਭਿੰਨਤਾ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਹੱਤਵਪੂਰਨ ਤਰੱਕੀ ਕਰ ਰਹੀ ਹੈ। ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਇਹ ਪਹਿਲ ਨਾ ਕੇਵਲ ਖੇਤੀ ਉਤਪਾਦਕਤਾ ਨੂੰ ਵਧਾ ਰਹੀ ਹੈ ਸਗੋਂ ਕਿਸਾਨਾਂ ਨੂੰ ਬਿਹਤਰ ਵਿੱਤੀ ਲਾਭ ਵੀ ਪ੍ਰਦਾਨ ਕਰ ਰਹੀ ਹੈ।

ਮਾਨਸਾ ਜ਼ਿਲ੍ਹੇ ਦੀ ਇੱਕ ਕਹਾਣੀ ਦਾ ਜ਼ਿਕਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਮੌਜੋ ਖੁਰਦ ਪਿੰਡ ਦੇ ਇੱਕ ਪ੍ਰਗਤੀਸ਼ੀਲ ਕਿਸਾਨ ਸੁਖਪਾਲ ਸਿੰਘ ਨੇ ਆਪਣੇ 11 ਏਕੜ ਦੇ ਖੇਤ ਵਿੱਚ ਫਸਲੀ ਵਿਭਿੰਨਤਾ ਅਪਣਾਈ ਹੈ। 4 ਏਕੜ ‘ਤੇ ਰਵਾਇਤੀ ਖੇਤੀ ਜਾਰੀ ਰੱਖਦੇ ਹੋਏ, ਉਹ ਬਾਕੀ 7 ਏਕੜ ‘ਤੇ ਉੱਚ-ਮੁੱਲ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ, ਜਿਸ ਨਾਲ ਉਸਦੀ ਕਮਾਈ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਕਿਸਾਨ ਸੁਖਪਾਲ ਸਿੰਘ ਹਰ ਨਵੰਬਰ ਵਿੱਚ ਬਾਗਬਾਨੀ ਵਿਭਾਗ ਵੱਲੋਂ ਸੁਝਾਈਆਂ ਉੱਨਤ ਤਕਨੀਕਾਂ ਰਾਹੀਂ ਸਬਜ਼ੀਆਂ ਦੀ ਬਿਜਾਈ  ਕਰਦਾ ਹੈ। ਜਨਵਰੀ ਦੇ ਅਖੀਰ ਤੱਕ, ਉਸਦੀ ਉਪਜ ਪ੍ਰੀਮੀਅਮ ਕੀਮਤਾਂ ‘ਤੇ ਬਾਜ਼ਾਰ ਵਿੱਚ ਪਹੁੰਚਦੀ ਹੈ, ਜਿਸ ਨਾਲ ਰਵਾਇਤੀ ਫਸਲਾਂ ਨਾਲੋਂ ਵੱਧ ਮੁਨਾਫ਼ਾ ਮਿਲਦਾ ਹੈ।

ਸੁਖਪਾਲ ਸਿੰਘ ਨੇ ਹਾਲ ਹੀ ਵਿੱਚ ਆਪਣੇ ਖੇਤ ਵਿੱਚ ਖੁੰਬਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ।  ਉਹ ਖੁੰਬਾਂ ਦੀ ਵਿਕਰੀ ਤੋਂ ਚੰਗੀ ਆਮਦਨ ਲੈ ਰਿਹਾ ਹੈ ਅਤੇ ਬਹੁਤ ਸਾਰੇ ਹੋਰ ਕਿਸਾਨ ਵੀ ਉਸ ਨਾਲ ਸਲਾਹ-ਮਸ਼ਵਰਾ ਕਰਕੇ ਨਵੀਆਂ ਤਕਨੀਕਾਂ ਸਿੱਖ ਰਹੇ ਹਨ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਸਰਗਰਮੀ ਨਾਲ ਸਹਿਯੋਗ ਕਰ ਰਹੀ ਹੈ। ਉਹਨਾਂ ਕਿਹਾ,”ਅਸੀਂ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਉੱਚ-ਗੁਣਵੱਤਾ ਵਾਲੇ ਬੀਜ, ਆਧੁਨਿਕ ਸਿੰਚਾਈ ਸਹੂਲਤਾਂ ਅਤੇ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰ ਰਹੇ ਹਾਂ। ਇਹ ਪਹਿਲਕਦਮੀਆਂ ਕਿਸਾਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰ ਰਹੀਆਂ ਹਨ ਅਤੇ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੀਆਂ ਹਨ,” ।

ਮੰਤਰੀ ਨੇ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਆਮਦਨ ਵਧਾਉਣ ਅਤੇ  ਖੇਤੀ ਵਿਚ ਦੀਰਘ ਕਾਲੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੀ ਅਪੀਲ ਕੀਤੀ।