ਗੁਰਦਾਸਪੁਰ – ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਪਿੰਡ ਪਿੰਡੀ ਵਿਖੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਥੇ ਗ਼ਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕਮਰੇ ਦੀ ਛੱਤ ਡਿੱਗ ਗਈ। ਇਸ ਦੌਰਾਨ ਮਲਬੇ ਹੇਠਾਂ ਆਉਣ ਨਾਲ 4 ਬੱਚੇ ਅਤੇ ਔਰਤ ਸਮੇਤ 5 ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫਤਿਹਗੜ੍ਹ ਚੂੜੀਆਂ ਦੇ ਰੰਧਾਵਾ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜ਼ਖ਼ਮੀ ਹੋਈ ਔਰਤ ਸੰਦੀਪ ਕੌਰ, ਪਰਿਵਾਰ ਦੇ ਮੁਖੀ ਰਿੰਕੂ ਮਸੀਹ ਨੇ ਦੱਸਿਆ ਕਿ ਉਹ ਰਿਕਸ਼ਾ ਚਲਾਉਂਦਾ ਹੈ। ਬੀਤੇ ਕੱਲ੍ਹ ਹੋਈ ਬਾਰਿਸ਼ ਕਾਰਨ ਉਨ੍ਹਾਂ ਦਾ ਬਾਲਿਆਂ ਵਾਲਾ ਕਮਰਾ, ਜਿਸ ਵਿਚ ਉਹ ਰਹਿੰਦੇ ਸਨ। ਕਾਫ਼ੀ ਖ਼ਸਤਾ ਹਾਲਤ ’ਚ ਹੋਣ ਕਾਰਨ ਉਹ ਕਮਰੇ ਵਿਚ ਨਹੀਂ ਜਾਂਦੇ ਸਨ।
ਬੀਤੇ ਦਿਨ 4 ਬੱਚਿਆਂ ਸਮੇਤ ਔਰਤ ਕਮਰੇ’ਚ ਗਏ ਹੀ ਸਨ ਕਿ ਕਮਰੇ ਦੀ ਅਚਾਨਕ ਛੱਤ ਡਿੱਗ ਪਈ, ਜਿਸ ਨਾਲ ਔਰਤ ਅਤੇ ਬੱਚੇ ਮਲਬੇ ਹੇਠਾਂ ਦਬੇ ਗਏ। ਉਨ੍ਹਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਬੜੀ ਮੁਸ਼ੱਕਤ ਨਾਲ ਔਰਤ ਅਤੇ ਬੱਚਿਆਂ ਨੂੰ ਜ਼ਖ਼ਮੀ ਹਾਲਤ ’ਚ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਫਤਿਹਗੜ੍ਹ ਚੂੜੀਆਂ ਪ੍ਰਾਈਵੇਟ ਰੰਧਾਵਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ। ਪਰਿਵਾਰ ਮੈਂਬਰਾਂ ਨੇ ਗੁਹਾਰ ਲਗਾਉਂਦੇ ਕਿਹਾ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।