ਚੰਡੀਗੜ੍ਹ – ਅਦਾਕਾਰਾ ਸੋਨੀਆ ਮਾਨ ਅੱਜ ਕਿਸੇ ਵੀ ਪਛਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਆਏ ਦਿਨ ਹੀ ਸੁਰਖ਼ੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਨੂੰ ਲੈ ਕੇ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੋਨੀਆ ਮਾਨ ਦੇ ‘ਆਪ’ ਪਾਰਟੀ ’ਚ ਸ਼ਾਮਲ ਹੋ ਗਈ ਹੈ।
ਸੋਨੀਆ ਮਾਨ ਨੇ ਫਿਲਮ ਇੰਡਸਟਰੀ ‘ਚ ਆਪਣੀ ਖਾਸ ਪਛਾਣ ਬਣਾਈ ਹੈ ਅਤੇ ਸਮਾਜਿਕ ਮੁੱਦਿਆਂ ‘ਤੇ ਵੀ ਉਹ ਖੁੱਲ੍ਹ ਕੇ ਬੋਲਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਰਾਜਨੀਤੀ ‘ਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀ ਅਤੇ ਹੁਣ ਆਖਰਕਾਰ ਉਨ੍ਹਾਂ ਨੇ ‘ਆਪ’ ਦੇ ਪਲੇਟਫਾਰਮ ਤੋਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ. ਬਲਦੇਵ ਸਿੰਘ ਜੀ ਦੀ ਧੀ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਪਰਿਵਾਰ ‘ਚ ਉਨ੍ਹਾਂ ਦਾ ਬਹੁਤ ਸਵਾਗਤ ਹੈ।