ਪੰਜਾਬ ’ਚ 1 ਜੂਨ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਿਰ ਤੋੜ ਮਿਹਨਤ ਕਰ ਰਹੀ ਹੈ। ਪੰਜਾਬ ’ਚ ਚੋਣਾਂ ਦੀ ਲੜਾਈ ਜਿੱਤਣ ਲਈ ਅਤੇ ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸੀਐੱਮ ਮਾਨ ਅੱਜ ਅੰਮ੍ਰਿਤਸਰ ਪਹੁੰਚੇ। ਜਿੱਥੇ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਰੋਡ ਸ਼ੋਅ ਦੌਰਾਨ ਮਾਨ ਨੇ ਲੋਕਾਂ ਅੱਗੇ ਐਲਾਨ ਕੀਤਾ ਕਿ ਤੁਸੀਂ ਝਾੜੂ ਦਾ ਬਟਨ ਦਬਾ ਕੇ ਆਪਣਾ ਫਰਜ਼ ਨਿਭਾਓ, ਬਾਕੀ ਡਿਊਟੀ ਨਿਭਾਉਣਾ ਮੇਰੀ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਜ਼ਿੰਮੇਵਾਰੀ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਕੁਲਦੀਪ ਸਿੰਘ ਨੂੰ ਮਿਹਨਤੀ ਦੱਸਦੇ ਹੋਏ ਕਿਹਾ ਕਿ ਕੁਲਦੀਪ ਸਿੰਘ ਜਦੋਂ ਉਹ ਪੰਚਾਇਤ ਮੰਤਰੀ ਸੀ ਤਾਂ ਉਨ੍ਹਾਂ (ਕੁਲਦੀਪ ਸਿੰਘ ਧਾਲੀਵਾਲ) ਨੇ ਨਜਾਇਜ਼ ਕਬਜ਼ੇ ਛੁਡਾਉਦੇ ਹੋਏ ਦਸ ਹਜ਼ਾਰ ਏਕੜ ਜ਼ਮੀਨ ਵੱਡੇ ਜ਼ਿਮੀਦਾਰਾਂ ਦੇ ਕਬਜ਼ੇ ਤੋਂ ਛੁਡਵਾਈ। ਸੀਐੱਮ ਮਾਨ ਨੇ ਕਿਹਾ ਕਿ ਨਜਾਇਜ਼ ਕਬਜ਼ੇ ਹੇਠੋਂ ਛੁਡਵਾਈ ਜ਼ਮੀਨ ਦਾ 33 ਫੀਸਦੀ ਹਿੱਸਾ ਗਰੀਬ ਦਲਿਤ ਵਰਗ ਦੇ ਲੋਕਾਂ ਦਾ ਸੀ। ਆਓ 1 ਜੂਨ (ਚੋਣਾਂ ਦੇ ਦਿਨ) ਇਤਿਹਾਸ ਬਦਲੀਏ। ਇਸ ਵਾਰ ਅੰਮ੍ਰਿਤਸਰ ਤੋਂ ਠੰਡੀਆਂ ਹਵਾਵਾਂ ਦੇ ਝੌਂਕੇ ਆਉਣ।