ਨੈਸ਼ਨਲ – ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਨਹਾਉਣ ਗਏ 12 ਲੋਕਾਂ ਦੇ ਸਮੂਹ ‘ਚੋਂ ਪੰਜ ਲੋਕ ਗੋਦਾਵਰੀ ਨਦੀ ‘ਚ ਡੁੱਬ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ ਲਗਭਗ 8.30 ਵਜੇ ਤਾਡੀਪੁਰੀ ਪਿੰਡ ਦੇ ਤੱਲਾਪੁੜੀ ਮੰਡਲ ‘ਚ ਵਾਪਰੀ।
ਅਧਿਕਾਰੀ ਨੇ ਦੱਸਿਆ,”ਗੋਦਾਵਰੀ ਨਦੀ ‘ਚ ਨਹਾਉਣ ਗਏ 12 ਲੋਕਾਂ ‘ਚੋਂ 5 ਡੁੱਬ ਗਏ ਜਦੋਂ ਕਿ 7 ਕਿਸੇ ਤਰ੍ਹਾਂ ਬਚ ਗਏ।” ਸਮੂਹ ਦੇ ਲੋਕ ਇਸ਼ਨਾਨ ਤੋਂ ਬਾਅਦ ਮਹਾਸ਼ਿਵਰਾਤਰੀ ਤਿਉਹਾਰ ਦੇ ਮੌਕੇ ‘ਤੇ ਨੇੜਲੇ ਮੰਦਰ ਜਾਣ ਵਾਲੇ ਸਨ। ਮ੍ਰਿਤਕਾਂ ਅਤੇ ਜਿਊਂਦੇ ਬਚੇ ਲੋਕਾਂ ‘ਚ ਜ਼ਿਆਦਾਤਰ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਪੁਲਸ, ਫਾਇਰ ਬ੍ਰਿਗੇਡ ਸੇਵਾਵਾਂ ਅਤੇ ਸਥਾਨਕ ਲੋਕ ਡੁੱਬੇ ਲੋਕਾਂ ਦੀ ਭਾਲ ਕਰ ਰਹੇ ਸਨ।