ਲੁਧਿਆਣਾ : ਖੁਰਾਕ ਅਤੇ ਸਪਲਾਈ ਵਿਭਾਗ ਪੂਰਬੀ ਟੀਮ ਨੇ ਕੰਟਰੋਲਰ ਮੈਡਮ ਸ਼ਿਫਾਲੀ ਚੋਪੜਾ ਦੀ ਅਗਵਾਈ ’ਚ ਇਕ ਵਾਰ ਫਿਰ ਵੱਡੀ ਫਤਹਿ ਹਾਸਲ ਕਰਦੇ ਹੋਏ ‘ਪ੍ਰਧਾਨ ਮੰਤਰੀ ਗਰੀਬ ਕਲਿਆਨ ਅੰਨ ਯੋਜਨਾ’ ਨਾਲ ਜੁੜੇ 83.03 ਫੀਸਦੀ ਪਰਿਵਾਰਾਂ ਤੱਕ ਫ੍ਰੀ ਕਣਕ ਦਾ ਲਾਭ ਪਹੁੰਚਾ ਕੇ ਪੰਜਾਬ ਭਰ ’ਚ ਦੂਜੇ ਨੰਬਰ ’ਤੇ ਬਾਜ਼ੀ ਮਾਰੀ ਹੈ ਜਦਕਿ ਇਸ ਮਾਮਲੇ ’ਚ ਖੁਰਾਕ ਅਤੇ ਸਪਲਾਈ ਵਿਭਾਗ ਪੱਛਮੀ ਦੀ ਟੀਮ 5ਵੇਂ ਨੰਬਰ ’ਤੇ ਬਣੀ ਹੋਈ ਹੈ।
ਇਹ ਦੱਸਣਾ ਉੱਚਿਤ ਹੋਵੇਗਾ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੇ ਪੂਰਬੀ ਇਲਾਕੇ ’ਚ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਦੀ ਕੁੱਲ ਗਿਣਤੀ 2.37439 ਹੈ, ਜਦਕਿ ਪੱਛਮੀ ਇਲਾਕੇ ’ਚ ਇਹ ਅੰਕੜਾ 2.27609 ਹੈ। ਅਜਿਹੇ ’ਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੁੱਲ 4,45000 ਦੇ ਕਰੀਬ ਰਾਸ਼ਨ ਕਾਰਡ ਧਾਰਕਾਂ ਦੇ 16.74724 ਮੈਂਬਰਾਂ ਤੱਕ ਖੁਰਾਕ ਅਤੇ ਸਪਲਾਈ ਵਿਭਾਗ ਦੀ ਪੂਰੀ ਟੀਮ ਵਲੋਂ 1598 ਡਿਪੂ ਹੋਲਡਰਾਂ ਦੇ ਮਾਰਫਤ ਕਣਕ ਪਹੁੰਚਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।