ਜਲੰਧਰ/ਚੰਡੀਗੜ੍ਹ –ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਵਿਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਫਿਰ 2 ਡਿਪਟੀ ਕਮਿਸ਼ਨਰ ਸਮੇਤ 5 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲੇ ਦੀ ਕਾਪੀ ਵੀ ਬਕਾਇਦਾ ਜਾਰੀ ਕਰ ਦਿੱਤੀ ਹੈ। ਹੁਕਮਾਂ ਅਨੁਸਾਰ ਵਿਸ਼ੇਸ਼ ਸਾਰੰਗਲ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਦਾ ਵਾਧੂ ਚਾਰਜ, ਸੰਦੀਪ ਕੁਮਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦਾ ਵਾਧੂ ਚਾਰਜ ਅਤੇ ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ, ਖਾਣਾ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਵਿਸ਼ੇਸ਼ ਸਾਰੰਗਲ, ਆਈ. ਏ. ਐੱਸ (2013)– ਡਿਪਟੀ ਕਮਿਸ਼ਨਰ, ਮੋਗਾ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (GMADA), SAS ਨਗਰ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਹ ਮਨੀਸ਼ ਕੁਮਾਰ, ਆਈ. ਏ. ਐੱਸ. ਦੀ ਥਾਂ ਲੈਣਗੇ।
ਸੰਦੀਪ ਕੁਮਾਰ, ਆਈ. ਏ. ਐੱਸ (2015)– ਵਧੀਕ ਰਜਿਸਟਰਾਰ (ਪ੍ਰਸ਼ਾਸਨ), ਸਹਿਕਾਰੀ ਸਭਾਵਾਂ, ਪੰਜਾਬ ਨੂੰ ਮੁੱਖ ਪ੍ਰਸ਼ਾਸਕ, ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਿਟੀ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਉਹ ਹਰਪ੍ਰੀਤ ਸਿੰਘ, ਆਈ. ਏ. ਐੱਸ. ਦੀ ਥਾਂ ਲੈਣਗੇ।
ਅਭਿਜੀਤ ਕਪਲਿਸ਼, ਆਈ. ਏ. ਐੱਸ (2015) – ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ‘ਤੇ ਬਰਕਰਾਰ ਰੱਖਦੇ ਹੋਏ, ਡਾਇਰੈਕਟਰ-ਖਾਣਾ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸਾਗਰ ਸੇਤੀਆ, ਆਈ. ਏ. ਐੱਸ (2017)– ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਵਧੀਕ ਸਕੱਤਰ ਨੂੰ ਡਿਪਟੀ ਕਮਿਸ਼ਨਰ, ਮੋਗਾ ਨਿਯੁਕਤ ਕੀਤਾ ਗਿਆ ਹੈ। ਉਹ ਵਿਸ਼ੇਸ਼ ਸਾਰੰਗਲ, ਆਈਏਐਸ ਦੀ ਥਾਂ ਲੈਣਗੇ।