ਮਾਨਸਾ- ਮਾਨਸਾ ਵਿਖੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਹੋਈ ਚੋਣ ਦੌਰਾਨ ਗੁਰਦਾਸ ਸਿੰਘ ਮਾਨ ਨੂੰ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਿੱਥੇ ਲਗਾਤਾਰ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਅੱਜ ਸਵੇਰ ਤੋਂ ਹੀ ਪਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਲਈ ਵੋਟਿੰਗ ਹੋ ਰਹੀ ਸੀ, ਜਿਸ ਦੇ ਨਤੀਜੇ ਸ਼ਾਮ 5 ਵਜੇ ਐਲਾਨੇ ਗਏ।
ਜਿਸ ਵਿੱਚ ਮਾਨਸਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਗੁਰਦਾਸ ਸਿੰਘ ਮਾਨ ਨੂੰ ਚੁਣਿਆ ਗਿਆ ਅਤੇ ਵਾਈਸ ਪ੍ਰਧਾਨ ਹਰਿੰਦਰ ਸ਼ਰਮਾ ਨੂੰ ਚੁਣਿਆ ਗਿਆ । ਜਿਸ ਪਿੱਛੋਂ ਬਾਰ ਐਸੋਸੀਏਸ਼ਨ ਵੱਲੋਂ ਜਿੱਤ ਦੀ ਖ਼ੁਸ਼ੀ ਦਾ ਜਸ਼ਨ ਮਨਾਇਆ ਗਿਆ ਅਤੇ ਵਕੀਲ ਭਾਈਚਾਰੇ ਵੱਲੋਂ ਜ਼ਿਲ੍ਹਾ ਕਚਹਿਰੀ ਵਿੱਚ ਲੱਡੂ ਵੰਡ ਕੇ ਭੰਗੜੇ ਵੀ ਪਾਏ ਗਏ।