ਤਰਨਤਾਰਨ- ਤਰਨਤਾਰਨ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 3 ਦੇ ਬੂਥ ਨੰਬਰ 5,6 ਅਤੇ 7 ਦੀ ਚੋਣ ਰੱਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਵੋਟਿੰਗ ਮਸ਼ੀਨ ‘ਤੇ ਨਹੀਂ ਸੀ ਜਿਸ ਕਾਰਨ ਭਾਜਪਾ ਵਰਕਰਾਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਚੋਣ ਰੱਦ ਕਰਨ ਦਾ ਫੈਸਲਾ ਲਿਆ। ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਰਿਟਰਨਿੰਗ ਅਧਿਕਾਰੀ ਨੇ ਦਿੱਤੇ ਆਦੇਸ਼ ਜਾਰੀ ਕੀਤੇ ਹਨ।