ਨੈਸ਼ਨਲ – ਉਤਰਾਖੰਡ ਦੇ ਗੋਵਿੰਦਘਾਟ ‘ਚ ਬੁੱਧਵਾਰ ਸਵੇਰੇ ਵੱਡਾ ਹਾਦਸਾ ਹੋ ਗਿਆ। ਇੱਥੇ ਅਚਾਨਕ ਗੋਵਿੰਦਘਾਟ ਤੋਂ ਪੁਲਨਾ ਘਾਂਗਰੀਆ ਜਾਣ ਵਾਲਾ ਮੋਟਰ ਪੁਲ ਪੂਰੀ ਤਰ੍ਹਾਂ ਗਿਆ ਹੈ। ਦੱਸਣਯੋਗ ਹੈ ਕਿ ਇਸੇ ਪੁਲ ਤੋਂ ਹੋ ਕੇ ਸਿੱਖ ਤੀਰਥ ਯਾਤਰੀ ਸ੍ਰੀ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਜਾਣ ਵਾਲੇ ਸੈਲਾਨੀ ਘੰਗਾਰੀਆ ਤੱਕ ਪਹੁੰਚਦੇ ਹਨ। ਹੁਣ ਇਹ ਪੁਲ ਟੁੱਟਣ ਕਾਰਨ ਪੈਦਲ ਆਵਾਜਾਈ ਦਾ ਸੰਕਟ ਵੀ ਡੂੰਘਾ ਹੋ ਗਿਆ ਹੈ, ਕਿਉਂਕਿ ਇਸ ਪੁਲ ਦੇ ਅਧੀਨ ਅਲਕਨੰਦਾ ਨਦੀ ਤੋਂ ਦੂਜੇ ਪਾਸੇ ਜਾਣ ਦਾ ਕੋਈ ਹੋਰ ਮਾਰਗ ਵੀ ਨਹੀਂ ਬਚਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵਿਕਾਸਖੰਡ ਜੋਸ਼ੀਮਠ ‘ਚ ਮੋਹਲੇਧਾਰ ਮੀਂਹ ਦਾ ਦੌਰ ਜਾਰੀ ਹੈ, ਜਿਸ ਕਾਰਨ ਪਹਾੜੀਆਂ ਲਗਾਤਾਰ ਕਮਜ਼ੋਰ ਹੋ ਰਹੀਆਂ ਹਨ ਅਤੇ ਟੁੱਟ ਰਹੀਆਂ ਹਨ। ਸਥਾਨਕ ਲੋਕਾਂ ਅਨੁਸਾਰ, ਇਹ ਘਟਨਾ ਸਵੇਰੇ ਕਰੀਬ 10.15 ਵਜੇ ਪਹਾੜੀ ਦਾ ਇਕ ਵੱਡਾ ਹਿੱਸਾ ਟੁੱਟਣ ਨਾਲ ਇਹ ਭਾਰੀ ਨੁਕਸਾਨ ਹੋਇਆ ਹੈ। ਸਿੱਖਾਂ ਦੇ ਪਵਿੱਤਰ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਸ ਸਾਲ 25 ਮਈ ਨੂੰ ਖੁੱਲ੍ਹਣ ਵਾਲੇ ਹਨ। ਅਜਿਹੇ ‘ਚ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ ਪਰ ਇਸ ਪੁਲ ਦੇ ਟੁੱਟਣ ਨਾਲ ਹੁਣ ਯਾਤਰਾ ‘ਤੇ ਅਸਰ ਪੈ ਸਕਦਾ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅਜੇ ਬੰਦ ਹਨ। ਇਸ ਲਈ ਮਾਰਗ ‘ਤੇ ਵੱਧ ਭੀੜ ਨਹੀਂ ਸੀ।