ਚੰਡੀਗੜ੍ਹ : ਮਾਸਾਹਾਰੀ ਭੋਜਨ ਖਾਣ ਵਾਲਿਆਂ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਵਿਚ ਬਰਡ ਫਲੂ ਦਾ ਖ਼ਤਰਨਾਕ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਪੰਜਾਬ ਤੋਂ ਇਲਾਵਾ 9 ਹੋਰ ਸੂਬਿਆਂ ਵਿਚ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਫਲੂ ਲਗਾਤਾਰ ਵੱਧ ਰਹੇ ਖ਼ਤਰੇ ਅਤੇ ਜਾਨਲੇਵਾ ਐੱਚ.5ਐਨ1 ਵਾਇਰਸ ਦੇ ਫੈਲਣ ਦੇ ਖਤਰੇ ਨੂੰ ਭਾਂਪਦਿਆਂ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਵਾਰਨਿੰਗ ਦਿੱਤੀ ਹੈ ਕਿ ਬਿਮਾਰੀ ਵਾਲਾ ਚਿਕਨ ਨਾਲ ਕੋਈ ਵੀ ਵਿਅਕਤੀ ਇਸ ਘਾਤਕ ਵਾਇਰਸ ਦੀ ਲਪੇਟ ਵਿਚ ਆ ਸਕਦਾ ਹੈ। ਇਸ ਲਈ ਚਿਕਨ ਖਾਣ ਵਾਲਿਆਂ ਨੂੰ ਖਾਸ ਤੌਰ ‘ਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਥੇ ਹੀ ਬਸ ਨਹੀਂ ਹੈ ਕਿ ਸਿਹਤ ਮਾਹਰਾਂ ਨ ਇਸ ਵਾਇਰਸ ਦੇ ਕੁਝ ਭਿਆਨਕ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿ੍ਹਾਂ ਵਿਚ ਤੇਜ਼ ਖਾਂਸੀ ਲਗਾਤਾਰ ਜ਼ੁਕਾਮ ਅਤੇ ਸਭ ਤੋਂ ਖਤਰਨਾਕ ਨੱਕ ਵਿਚੋਂ ਖੂਨ ਆਉਣਆ ਸ਼ਾਮਲ ਹਨ। ਜੇਕਰ ਕਿਸੇ ਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲੈਣ ਦੀ ਹਾਦਇਤ ਕੀਤੀ ਗਈ ਹੈ।
ਮੰਤਰਾਲੇ ਦੀ ਸਕੱਤਰ ਅਲਕਾ ਉਪਾਧਿਆਏ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਏਵੀਅਨ ਇਨਫਲੂਐਂਜ਼ਾ (ਐਚ5ਐਨ1) ਵਾਇਰਸ ਨੇ ਭਾਰਤ ਵਿਚ ਪੈਰ ਪਸਾਰ ਲਏ ਹਨ। ਜੋ ਲੋਕ ਸੰਕਰਮਿਤ ਚਿਕਨ ਖਾਂਦੇ ਹਨ, ਉਹ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਮੰਤਰਾਲੇ ਦੁਆਰਾ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਜਨਵਰੀ 2025 ਤੋਂ, ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ 9 ਸੂਬਿਆਂ ਵਿਚ ਏਵੀਅਨ ਫਲੂ (H5N1) ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ