ਇੰਟਰਨੈਸ਼ਨਲ ਡੈਸਕ : ਸੁਨੀਤਾ ਵਿਲੀਅਮਸ ਸੁਰੱਖਿਅਤ ਅਤੇ ਤੰਦਰੁਸਤ ਧਰਤੀ ‘ਤੇ ਪਰਤ ਆਈ ਹੈ। ਜਦੋਂ ਉਨ੍ਹਾਂ ਨੂੰ ਲੈ ਕੇ ਕੈਪਸੂਲ ਡ੍ਰੈਗਨ ਫਲੋਰੀਡਾ ਦੇ ਨੇੜੇ ਸਮੁੰਦਰ ਵਿੱਚ ਉਤਰਿਆ ਤਾਂ ਇਹ ਪਲ ਮਨੁੱਖ ਦੀ ਵਿਗਿਆਨ ਯਾਤਰਾ ਵਿੱਚ ਇੱਕ ਅਦੁੱਤੀ ਮੀਲ ਪੱਥਰ ਸੀ। ਭਾਰਤ ਸਮੇਤ ਦੁਨੀਆ ਭਰ ਦੇ ਕਰੋੜਾਂ ਲੋਕ ਆਪਣੇ ਗੈਜੇਟਸ ‘ਤੇ ਨਾਸਾ ਦੇ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਸਨ। ਜਿਵੇਂ ਹੀ ਡ੍ਰੈਗਨ ਕੈਪਸੂਲ ਜ਼ੋਰਦਾਰ ਝਟਕੇ ਨਾਲ ਸਮੁੰਦਰ ਵਿੱਚ ਡਿੱਗਿਆ ਤਾਂ ਉੱਥੇ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਸੁਨੀਤਾ ਦੀ ਕਿਸ਼ਤੀ ਨੂੰ ਸਮੁੰਦਰ ਵਿੱਚ ਡੌਲਫਿਨਾਂ ਨੇ ਘੇਰ ਲਿਆ ਅਤੇ ਉਹ ਸਮੁੰਦਰ ਵਿੱਚ ਛਾਲ ਮਾਰਨ ਲੱਗ ਪਈਆਂ। ਇੰਝ ਲੱਗ ਰਿਹਾ ਸੀ ਜਿਵੇਂ ਇਹ ਮੱਛੀਆਂ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਦਾ ਸਵਾਗਤ ਕਰ ਰਹੀਆਂ ਹੋਣ। ਇਹ ਬਹੁਤ ਖੂਬਸੂਰਤ ਨਜ਼ਾਰਾ ਸੀ।ਸੁਨੀਤਾ ਨੂੰ ਧਰਤੀ ‘ਤੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਦਯੋਗਪਤੀ ਐਲੋਨ ਮਸਕ ਨੇ ਇਸ ਵੀਡੀਓ ਨੂੰ ਐਕਸ ‘ਤੇ ਦੁਬਾਰਾ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਦੀ ਸਫਲਤਾ ਨਾਲ 9 ਮਹੀਨਿਆਂ ਤੋਂ ਪੁਲਾੜ ‘ਚ ਫਸੀ ਸੁਨੀਤਾ ਵਿਲੀਅਮਸ ਆਪਣੇ ਇਕ ਹੋਰ ਸਾਥੀ ਬੁਚ ਵਿਲਮੋਰ ਨਾਲ ਧਰਤੀ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਵੀ ਪੁਲਾੜ ਤੋਂ ਆਏ ਹਨ।
ਭਾਰਤੀ ਸਮੇਂ ਮੁਤਾਬਕ ਅੱਜ ਤੜਕੇ 3:58 ਵਜੇ ਡਰੈਗਨ ਕੈਪਸੂਲ ਫਲੋਰੀਡਾ ਦੇ ਸਮੁੰਦਰ ਵਿੱਚ ਡਿੱਗਿਆ। ਇਸ ਦੀ ਸਪੀਡ ਨੂੰ ਕੰਟਰੋਲ ਕਰਨ ਲਈ ਇਸ ਦੇ ਨਾਲ ਚਾਰ ਪੈਰਾਸ਼ੂਟ ਜੁੜੇ ਹੋਏ ਸਨ। ਜਿਵੇਂ ਹੀ ਡਰੈਗਨ ਕੈਪਸੂਲ ਨੇ ਸਮੁੰਦਰ ਦੀ ਸਤ੍ਹਾ ਨੂੰ ਛੂਹਿਆ। ਚਾਰੇ ਪੈਰਾਸ਼ੂਟ ਹੌਲੀ-ਹੌਲੀ ਡਿੱਗ ਪਏ। ਇਸ ਤੋਂ ਬਾਅਦ ਨਾਸਾ ਨੇ ਆਪਣੀ ਕੁਮੈਂਟਰੀ ‘ਚ ਕਿਹਾ-…ਕਰੂ-9 ਧਰਤੀ ‘ਤੇ ਆ ਗਿਆ ਹੈ