ਬਾਬਾ ਬਕਾਲਾ ਸਾਹਿਬ – ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਦੇ ਜੰਮਪਲ ਇਕਬਾਲ ਸਿੰਘ ਜੋ ਕਿ ਰੋਟੀ ਰੋਜ਼ੀ ਖਾਤਰ ਦੁਬਈ ਗਿਆ ਸੀ। ਇਕਬਾਲ ਸਿੰਘ ਦੁਬਈ ਦੇ ਸ਼ਹਿਰ ਸਾਰਜਾਹ ਵਿਚ ਕੰਮ ਕਰਦਾ ਸੀ ਜਿਥੇ ਅਚਾਨਕ ਉਸ ਦੀ ਸਿਹਤ ਵਿਗੜ ਜਾਣ ਕਾਰਨ ਮੌਤ ਹੋ ਗਈ। ਜਿਸਦੀ ਮ੍ਰਿਤਕ ਦੇਹ ਨੂੰ ਏਅਰਲਾਈਨਜ ਰਾਹੀਂ ਅੰਮ੍ਰਿਤਸਰ ਏਅਰਪੋਰਟ ’ਤੇ ਲਿਆਂਦਾ ਗਿਆ।
ਇਸ ਦੌਰਾਨ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਸਠਿਆਲਾ ਵਿਖੇ ਲਿਆ ਕੇ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਸਬੰਧੀ ਮ੍ਰਿਤਕ ਇਕਬਾਲ ਸਿੰਘ ਦੇ ਰਿਸ਼ਤੇਦਾਰ ਸੁਰਮੁੱਖ ਸਿੰਘ ਬਿੱਟੂ ਨੇ ਦੱਸਿਆ ਕਿ ਮ੍ਰਿਤਕ ਵਿਆਹਿਆ ਹੋਇਆ ਹੈ ਅਤੇ ਇਕ ਚਾਰ ਸਾਲ ਦਾ ਬੇਟਾ ਵੀ ਹੈ। ਮ੍ਰਿਤਕ ਇਕਬਾਲ ਸਿੰਘ ਦਾ ਛੋਟੀ ਉਮਰੇ ਹੀ ਉਸਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਉਸਦਾ ਨਾਨਕੇ ਪਰਿਵਾਰ ਨੇ ਹੀ ਪਾਲਣ ਪੋਸ਼ਣ ਕੀਤਾ ਸੀ।