ਪੰਜਾਬ ‘ਚ ਆਖਰੀ ਦਿਨ ਪ੍ਰਚਾਰ ਕਰਨ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਉਨ੍ਹਾਂ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ। ਉਹ ਆਤਮ ਸਮਰਪਣ ਕਰਨ ਲਈ 2 ਜੂਨ ਨੂੰ 3 ਵਜੇ ਘਰੋਂ ਰਵਾਨਾ ਹੋਣਗੇ। ਕੇਜਰੀਵਾਲ ਨੇ ਚਿੰਤਾ ਜਤਾਈ ਕਿ ਉਨ੍ਹਾਂ ਨੂੰ ਜੇਲ ‘ਚ ਜਨਤਾ ਦੀ ਚਿੰਤਾ ਹੈ। ਪਰ ਜੇਲ੍ਹ ਦੇ ਅੰਦਰੋਂ ਵੀ ਦਿੱਲੀ ਦਾ ਕੰਮ ਜਾਰੀ ਰਹੇਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਆਪਣੇ ਪਰਿਵਾਰ ਨੂੰ ਆਪਣੇ ਮਾਤਾ-ਪਿਤਾ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਕਿਉਂਕਿ ਉਹਨਾਂ ਦੇ ਮਾਤਾ-ਪਿਤਾ ਦੀ ਸਿਹਤ ਠੀਕ ਨਹੀਂ ਹੈ।
ਪ੍ਰੈੱਸ ਕਾਨਫਰੰਸ ਰਾਹੀਂ ਕੇਜਰੀਵਾਲ ਨੇ ਦੇਸ਼ ਨਾਂ ਸੰਦੇਸ਼ ਜਾਰੀ ਕਰਦੇ ਕਿਹਾ ਕਿ ਸੁਪਰੀਮ ਕੋਰਟ ਨੇ ਮੈਨੂੰ ਪ੍ਰਚਾਰ ਲਈ 21 ਦਿਨਾਂ ਦਾ ਸਮਾਂ ਦਿੱਤਾ ਸੀ। ਪਰਸੋਂ ਮੈਂ ਵਾਪਸ ਤਿਹਾੜ ਜੇਲ੍ਹ ਜਾਵਾਂਗਾ। ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਮੈਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ। ਉਨ੍ਹਾਂ (ਭਾਜਪਾ) ਨੇ ਕਈ ਤਰੀਕਿਆਂ ਨਾਲ ਮੈਨੂੰ ਤੋੜਨ, ਝੁਕਾਉਣ ਅਤੇ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਕਾਮਯਾਬ ਨਹੀਂ ਹੋਏ। ਉਨ੍ਹਾਂ ਨੇ ਮੇਰੀਆਂ ਦਵਾਈਆਂ ਬੰਦ ਕਰ ਦਿੱਤੀਆਂ। ਉਨ੍ਹਾਂ ਨੇ ਕਈ ਦਿਨ ਜੇਲ੍ਹ ਵਿੱਚ ਮੇਰੇ ਇਨਸੁਲਿਨ ਦੇ ਟੀਕੇ ਬੰਦ ਕਰ ਦਿੱਤੇ। ਮੈਂ 50 ਦਿਨ ਜੇਲ੍ਹ ਵਿੱਚ ਰਿਹਾ, ਇਨ੍ਹਾਂ 50 ਦਿਨਾਂ ਵਿੱਚ ਮੇਰਾ 6 ਕਿਲੋ ਭਾਰ ਘੱਟ ਗਿਆ। ਡਾਕਟਰ ਕਹਿ ਰਹੇ ਹਨ ਕਿ ਇਹ ਸਰੀਰ ਦੀ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਆਪਣਾ ਖਿਆਲ ਰੱਖਣਾ। ਜੇ ਤੁਸੀਂ ਖੁਸ਼ ਹੋ ਤਾਂ ਤੁਹਾਡਾ ਕੇਜਰੀਵਾਲ ਵੀ ਖੁਸ਼ ਰਹੇਗਾ।