Wednesday, April 2, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਪੰਜਾਬ ਵਿਧਾਨ ਸਭਾ 'ਚ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਲਈ ਕੀਤਾ ਵੱਡਾ...

ਪੰਜਾਬ ਵਿਧਾਨ ਸਭਾ ‘ਚ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

 

 

ਚੰਡੀਗੜ੍ਹ- ਵਿਧਾਨ ਸਭਾ ‘ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਕੈਡਮਿਕ ਮਿਆਰਿਆਂ ਨੂੰ ਅਪਡੇਟ ਕਰਨ ਦੀ ਕੋਈ ਯੋਜਨਾ ਹੈ? ਇਸ ਦੇ ਜਵਾਬ ‘ਚ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਰ ਸਾਲ ਯੂਨੀਵਰਸਿਟੀ ‘ਚ ਨਵੇਂ ਕੋਰਸ ਸ਼ਾਮਲ ਕਰ ਰਹੇ ਹਾਂ। ਉਨ੍ਹਾਂ ਕਿਹਾ ਯੂਨੀਵਰਸਿਟੀ  ‘ਚ 15 ਨਵੇਂ ਕੋਰਸ, ਡੀਉਲ ਡਿਗਰੀ ਪ੍ਰੋਗਰਾਮ, ਵਿਦੇਸ਼ੀ ਯੂਨੀਵਰਸਿਟੀ ਨਾਲ ਸਹਿਯੋਗ, ਮਲਟੀਪਲ ਐਂਟਰੀ ਅਤੇ ਮਲਟੀਪਲ ਐਗਜ਼ਿਟ  ਅਤੇ ਹੋਰ ਵੀ ਕੋਈ ਕੋਰਸ ਲਾਂਚ ਕਰ ਰਹੇ ਹਾਂ।

ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਸਾਲ ਦੇ ਬਜਟ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਸਾਢੇ 1600 ਕਰੋੜ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਯੂਨੀਵਰਸਿਟੀ ਨੂੰ ਸਿਰਫ਼ ਡਿਗਰੀਆਂ ਵੰਡਣ ਤੱਕ ਸੀਮਤ ਨਾ ਰੱਖੀਏ ਸਗੋਂ ਉੱਥੇ ਰਿਸਰਚ ਅਤੇ ਏ. ਆਈ ‘ਤੇ ਵੀ ਕੰਮ ਕਰਨ। ਉਨ੍ਹਾਂ ਕਿਹਾ ਯੂਨੀਵਰਸਿਟੀ ‘ਚ  ਏ. ਆਈ. ਲੈਬ ਵੀ ਹੈ।  ਅੱਜ ਦੇ ਸਮੇਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇਸ਼ ਦੀ ਨੰਬਰ 1 ਸਰਕਾਰੀ ਯੂਨੀਵਰਸਿਟੀ ਹੈ।  ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਲਈ 40 ਹੁਨਕ ਸਕੂਲ ਲਿਆ ਰਹੇ ਹਾਂ ਤਾਂ ਕਿ ਵਿਦਿਆਰਥੀ ਜੇਕਰ ਦੱਸਵੀਂ ਜਾਂ ਬਾਰਵੀਂ ਪਾਸ ਦਾ ਸਰਟੀਫਿਕੇਟ ਲੈ ਰਿਹਾ ਹੈ ਤਾਂ ਉਸ ਨੂੰ ਨਾਲ ਹੀ ਹੁਨਰ ਦਾ ਸਰਟੀਫਿਕੇਟ ਵੀ ਮਿਲੇ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ‘ਚ ਦੇਸ਼ ਦਾ ਪਹਿਲਾਂ ਕੋਰਸ ਇੰਜੀਨੀਅਰਿੰਗ ਦਾ ਲੈ ਕੇ ਆ ਰਹੇ ਹਾਂ ਜਿਸ ‘ਚ 80 ਫੀਸਦੀ ਕੋਰਸ ਇੰਡਸਟਰੀ ‘ਚ ਹੋਵੇਗਾ। ਉਨ੍ਹਾਂ ਕਿਹਾ ਜਿਵੇਂ ਐੱਮ. ਬੀ. ਬੀ. ਐੱਸ. ਦਾ ਵਿਦਿਆਰਥੀ ਸਵੇਰੇ ਕਾਲਜ ‘ਚ 2  ਘੰਟੇ ਲੈਕਚਰ ਲਗਾਉਂਦਾ ਹੈ ਫਿਰ 10 ਘੰਟੇ ਹਸਪਤਾਲ ਮਰੀਜ਼ਾਂ ਨੂੰ ਟ੍ਰੀਟ ਕਰਦਾ ਹੈ ਉਸੇ ਤਰ੍ਹਾਂ ਇੰਜੀਨੀਅਰਿੰਗ ਲਈ ਵੀ ਇੰਝ ਪੜ੍ਹਾਈ ਹੋਵੇਗੀ ਤਾਂ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਦਾ ਵੀ ਤੁਜ਼ਰਬਾ ਹੋਵੇ ਅਤੇ ਅੱਗੇ ਜਾ ਕੇ ਚੰਗੀ ਤਨਖਾਹ ਲੈ ਸਕਣ।