ਦੇਸ਼ ਵਿੱਚ ਇੱਕ ਪਾਸੇ ਚੋਣਾਂ ਨੂੰ ਲੈਕੇ ਸਿਆਸਤ ਗਰਮਾਈ ਹੋਈਹੈ ਤਾਂ ਦੂਜੇ ਪਾਸੇ ਸੂਰਜ ਦੇਵਤਾ ਵੀ ਗਰਮੀ ‘ਚ ਕੋਈ ਢਿੱਲ ਨਹੀਂ ਦੇ ਰਹੇ, ਇੱਕ ਪਾਸੇ ਵੋਟਰ ਕੜਕਦੀ ਧੁੱਪ ਦੇ ਵਿੱਚ ਉਤਸ਼ਾਹ ਨਾਲ ਲਾਈਨਾਂ ਵਿੱਚ ਲੱਗੇ ਹੋਏ ਨਾ ਦੂਜੇ ਪਾਸੇ ਸੂਰਜ ਦੇਵਤਾ ਅੱਗ ਦੇ ਗੋਲੇ ਵਰਸਾ ਨੇ, ਹਾਲਾਂਕਿ ਵੋਟਰਾਂ ਦੇ ਉਤਸ਼ਾਹ ਨੂੰ ਤਾਂ ਢਾਹ ਨਹੀਂ ਲੱਗ ਰਹੀ ਪਰ ਗਰਮੀ ਦਾ ਕਹਿਰ ਜਿਆਦਾ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।
ਤਾਜ਼ਾ ਮਾਮਲਾ ਯੂਪੀ ਦੇ ਬਲੀਆ ਤੋਂ ਹੈ, ਜਿੱਥੇ ਵੋਟ ਪਾਉਣ ਆਏ ਇੱਕ ਬਜ਼ੁਰਗ ਦੀ ਪੋਲਿੰਗ ਬੂਥ ‘ਤੇ ਮੌਤ ਹੋ ਗਈ। ਉਹ ਵੋਟ ਪਾਉਣ ਲਈ ਲਾਈਨ ਵਿੱਚ ਖੜ੍ਹਾ ਸੀ ਜਦੋਂ ਉਹ ਬੇਹੋਸ਼ ਹੋ ਗਿਆ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਦੀ ਮੌਤ ਗਰਮੀ ਕਾਰਨ ਹੋਈ ਹੈ।
ਇਸਦੇ ਨਾਲ ਹੀ ਗਾਜ਼ੀਪੁਰ ‘ਚ ਗਰਮੀ ਕਾਰਨ ਇਕ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਬੇਹੋਸ਼ ਹੋ ਗਏ। ਫਿਲਹਾਲ ਤਿੰਨੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।