ਮੋਹਾਲੀ – ਮਰਚੈਂਟ ਨੇਵੀ ਦੇ ਜਹਾਜ਼ ’ਚ ਲੰਡਨ ਸਿਖਲਾਈ ਲਈ ਗਏ ਪਿੰਡ ਬਲੌਂਗੀ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਬਲਰਾਜ ਸਿੰਘ (20) ਵਜੋਂ ਹੋਈ ਹੈ।
ਉਸ ਦੇ ਪਿਤਾ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਮਰਚੈਂਟ ਨੇਵੀ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਬਲਰਾਜ ਸਿੰਘ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਹੈ ਜਦਕਿ ਆਪਣੇ ਲੜਕੇ ਦੀ ਮੌਤ ’ਤੇ ਉਨ੍ਹਾਂ ਨੂੰ ਸ਼ੱਕ ਹੈ ਕਿਉਂਕਿ ਜਿਸ ਦਿਨ ਉਸ ਵਲੋਂ ਖ਼ੁਦਕੁਸ਼ੀ ਕੀਤੀ ਗਈ ਦੱਸੀ ਜਾ ਰਹੀ ਹੈ, ਉਸੇ ਦਿਨ ਉਸ ਨਾਲ ਸਾਡੀ ਨਾਲ ਗੱਲਬਾਤ ਹੋਈ ਸੀ ਤੇ ਉਹ ਬਿਲਕੁਠ ਠੀਕ-ਠਾਕ ਸੀ।