ਬਿਜ਼ਨੈੱਸ ਨਿਊਜ਼: ਭਲਕੇ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਹੀ ਭਾਰਤੀ ਸ਼ੇਅਰ ਬਾਜ਼ਾਰ ਵਿਚ ਬੰਪਰ ਉਛਾਲ ਵੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਸੇਅਰ ਬਾਜ਼ਾਰ ਦੇ ਖੁੱਲ੍ਹਦਿਆਂ ਸਾਰ ਹੀ Sensex ‘ਚ 2500 ਉਛਾਲ ਵੇਖਣ ਨੂੰ ਮਿਲਿਆ ਹੈ। ਇਸ ਦੇ ਸੰਕੇਤ ਅੱਜ ਪ੍ਰੀ ਮਾਰਕੀਟ ਤੋਂ ਹੀ ਮਿਲ ਗਏ ਸਨ, ਜਦੋਂ ਸਵੇਰੇ 9 ਵਜੇ ਪ੍ਰੀ ਓਪਨ ਵਿਚ ਨਿਫਟੀ ‘ਚ ਹਜ਼ਾਰ ਅੰਕ ਅਤੇ ਸੈਂਸੇਕਸ ਵਿਚ 3200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲਿਆ ਸੀ। ਪਿਛਲੇ ਹਫ਼ਤੇ ਭਾਵੇਂ ਸ਼ੇਅਰ ਬਾਜ਼ਾਰ ਵਿਚ ਭਾਰੀ ਉਤਾਰ-ਚੜ੍ਹਾਅ ਵੇਖਣ ਨੂੰ ਮਿਲਿਆ ਹੋਵੇ, ਪਰ ਇਸ ਦੇ ਬਾਵਜੂਦ ਸੈਂਸੇਕਸ ਤੇ ਨਿਫਟੀ ਨੇ ਆਪਣਾ ਨਵਾਂ ਆਲ ਟਾਈਮ ਹਾਈ ਲੈਵਲ ਛੋਹ ਲਿਆ ਸੀ। ਹਾਲਾਂਕਿ ਪਿਛਲੇ ਸ਼ੁੱਕਰਵਾਰ ਨੂੰ ਬਾਂਬੇ ਸਟਾਕ ਐਕਸੇਂਜ ਦੀ ਸੈਂਸੇਕਸ ਮਮੂਲੀ 76 ਅੰਕ ਦੀ ਉਛਾਲ ਦੇ ਨਾਲ 73,961.31 ਦੇ ਲੈਵਲ ‘ਤੇ ਬੰਦ ਹੋਇਆ ਸੀ, ਜਦਕਿ ਨੈਸ਼ਨਲ ਸਟਾਕ ਐਕਸੇਂਜ ਦਾ ਨਿਫਟੀ 42 ਅੰਕ ਦੀ ਤੇਜ਼ੀ ਨਾਲ 22,530 ਦੇ ਲੈਵਲ ‘ਤੇ ਬੰਦ ਹੋਇਆ ਸੀ।