ਜਲੰਧਰ – ਮਸ਼ਹੂਰ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਕੀਤੀ ਗਈ। ਇਸ ਮੌਕੇ ਜਿੱਥੇ ਪਾਲੀਵੁੱਡ ਤੋਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਅੰਤਿਮ ਅਰਦਾਸ ਵਿੱਚ ਹਿੱਸਾ ਲੈਣ ਲਈ ਪਹੁੰਚੇ।
ਇਸ ਦੇ ਇਲਾਵਾ ਭਾਜਪਾ ਆਗੂ ਸ਼ਵੇਤ ਮਲਿਕ ਸਮੇਤ ਹੋਰ ਕਈਆਂ ਸਿਆਸੀ ਆਗੂ ਵੀ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ਼ ਵੰਡਾਇਆ। ਅੰਤਿਮ ਅਰਦਾਸ ਮੌਕੇ ਪਾਲੀਵੁੱਡ ਤੋਂ ਬੀਨੂੰ ਢਿੱਲੋਂ, ਸਤਿੰਦਰ ਸੱਤੀ, ਕੌਰ ਬੀ ਸਮੇਤ ਹੋਰ ਕਈ ਪਾਲੀਵੁੱਡ ਗਾਇਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ।