ਦਾਮੋਹ- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਨੋਹਟਾ ਥਾਣਾ ਖੇਤਰ ‘ਚ ਅੱਜ ਯਾਨੀ ਮੰਗਲਵਾਰ ਨੂੰ ਇਕ ਜੀਪ ਦੇ ਨਦੀ ‘ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਸਿਮਰੀ ਪਿੰਡ ਨੇੜੇ ਇਕ ਜੀਪ ਸੁਨਾਰ ਨਦੀ ਦੇ ਪੁਲ ਤੋਂ ਬੇਕਾਬੂ ਹੋ ਕੇ ਨਦੀ ‘ਚ ਜਾ ਡਿੱਗੀ। ਇਸ ਕਾਰਨ ਉਸ ‘ਚ ਸਵਾਰ ਇਕ ਕੁੜੀ ਸਮੇਤ 8 ਲੋਕਾਂ ਦੀ ਮੌਤ ਹੋ ਗਈ।
ਉੱਥੇ ਹੀ ਗੰਭੀਰ ਰੂਪ ਨਾਲ ਜ਼ਖ਼ਮੀ 6 ਯਾਤਰੀਆਂ ਨੂੰ ਇੱਥੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਜਾਣਕਾਰੀ ਲੱਗਦੇ ਹੀ ਕਲੈਕਟਰ ਸੁਧੀਰ ਕੋਚਰ ਅਤੇ ਪੁਲਸ ਸੁਪਰਡੈਂਟ ਸ਼ਰੂਤਕੀਰਤੀ ਸੋਮਵੰਸ਼ੀ ਆਪਣੇ ਦਲ ਫ਼ੋਰਸ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੇ। ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜੀਪ ‘ਚ ਸਵਾਰ ਵਿਅਕਤੀ ਗੁਆਂਢੀ ਜਬਲਪੁਰ ਜ਼ਿਲ੍ਹੇ ਦੇ ਵਾਸੀ ਦੱਸੇ ਗਏ ਹਨ।