Tuesday, July 22, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅੱਤਵਾਦ ਮਗਰੋਂ 'ਜੰਨਤ' ’ਚ ਛਾਇਆ ਸੰਨਾਟਾ, ਦੇਸ਼ ਭਰ ਤੋਂ ਆ ਰਹੀਆਂ ਬੁਕਿੰਗ...

ਅੱਤਵਾਦ ਮਗਰੋਂ ‘ਜੰਨਤ’ ’ਚ ਛਾਇਆ ਸੰਨਾਟਾ, ਦੇਸ਼ ਭਰ ਤੋਂ ਆ ਰਹੀਆਂ ਬੁਕਿੰਗ ਰੱਦ ਕਰਨ ਦੀਆਂ Requests

ਨੈਸ਼ਨਲ ਡੈਸਕ- ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਜਾਣ ਵਾਲੇ ਸੈਲਾਨੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਵੱਡੇ ਪੈਮਾਨੇ ’ਤੇ ਬੁਕਿੰਗ ਰੱਦ ਕਰਵਾ ਦਿੱਤੀ ਹੈ। ਟ੍ਰੈਵਲ ਏਜੰਸੀਆਂ ਦਾ ਕਹਿਣਾ ਹੈ ਕਿ 90 ਫੀਸਦੀ ਬੁਕਿੰਗ ਰੱਦ ਕਰਵਾ ਦਿੱਤੀ ਗਈ ਹੈ। ਦੇਸ਼ ਭਰ ਵਿਚ 15 ਹਜ਼ਾਰ ਤੋਂ ਵੱਧ ਏਅਰ ਟਿਕਟਾਂ ਕੈਂਸਲ ਜਾਂ ਰੀਸ਼ਡਿਊਲਡ ਕਰਵਾਈਆਂ ਗਈਆਂ ਹਨ। ਡੋਮੈਸਟਿਕ ਏਅਰਲਾਈਨਸ ਨੂੰ ਦੇਸ਼ ਭਰ ਤੋਂ ਲਗਭਗ 15 ਹਜ਼ਾਰ ਯਾਤਰੀਆਂ ਨੇ ਟਿਕਟਾਂ ਕੈਂਸਲ ਕਰਵਾਉਣ ਜਾਂ ਰੀਸ਼ਡਿਊਲ ਕਰਵਾਉਣ ਦੀ ਬੇਨਤੀ ਕੀਤੀ ਹੈ।

 

ਇਸੇ ਤਰ੍ਹਾਂ ਡੀ.ਜੀ.ਸੀ.ਏ. ਨੇ ਵੀ ਹਾਲਾਤ ਨੂੰ ਵੇਖਦਿਆਂ ਜਹਾਜ਼ ਕੰਪਨੀਆਂ ਨੂੰ ਕਿਰਾਇਆ ਨਾ ਵਧਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਹਨ। ਏਅਰਪੋਰਟ ਅਧਿਕਾਰੀਆਂ ਤੋਂ ਮਿਲੇ ਅੰਕੜਿਆਂ ਅਨੁਸਾਰ ਦੇਸ਼ ਭਰ ’ਚੋਂ ਲਗਭਗ 60 ਤੋਂ 70 ਹਜ਼ਾਰ ਲੋਕ ਹਰ ਹਫਤੇ ਸ਼੍ਰੀਨਗਰ ਜਾਂਦੇ ਹਨ ਪਰ ਪਹਿਲਗਾਮ ਹਮਲੇ ਤੋਂ ਬਾਅਦ ਇਸ ਗਿਣਤੀ ਵਿਚ ਕਮੀ ਆਈ ਹੈ। 15 ਦਿਨ ਤਕ ਇਹੀ ਸਥਿਤੀ ਬਣੀ ਰਹਿਣ ਦਾ ਖਦਸ਼ਾ ਹੈ।

 

ਏਅਰਪੋਰਟ ਸੂਤਰਾਂ ਦੀ ਮੰਨੀ ਜਾਵੇ ਤਾਂ ਜ਼ਿਆਦਾਤਰ ਯਾਤਰੀਆਂ ਦੀਆਂ ਬੇਨਤੀਆਂ ਫਲਾਈਟ ਨੂੰ ਅੱਗੇ ਦੀ ਡੇਟ ’ਚ ਰੀਸ਼ਡਿਊਲ ਕਰਨ ਲਈ ਆਈਆਂ ਹਨ। ਇੰਡੀਗੋ ਨੂੰ ਲਗਭਗ 7,500 ਟਿਕਟਾਂ ਨੂੰ ਰੀਸ਼ਡਿਊਲ ਜਾਂ ਕੈਂਸਲ ਕਰਨ ਦੀਆਂ ਬੇਨਤੀਆਂ ਮਿਲੀਆਂ ਹਨ। ਏਅਰ ਇੰਡੀਆ ਗਰੁੱਪ ਤਹਿਤ ਚੱਲਣ ਵਾਲੀਆਂ ਏਅਰਲਾਈਨਜ਼ ਨੂੰ ਲਗਭਗ 5,000 ਟਿਕਟਾਂ ਨੂੰ ਰੀਸ਼ਡਿਊਲ ਕਰਵਾਉਣ ਦੀਆਂ ਬੇਨਤੀਆਂ ਮਿਲੀਆਂ ਹਨ। ਇਸੇ ਤਰ੍ਹਾਂ ਸਪਾਈਸਜੈੱਟ ਨੂੰ ਲਗਭਗ 2500 ਟਿਕਟਾਂ ਲਈ ਬੇਨਤੀਆਂ ਮਿਲੀਆਂ ਹਨ।